Follow us on

12 ਬੋਰ ਦੀਆਂ ਲਾਇਸੈਂਸੀ ਦੋਨਾਲੀਆਂ ਕਬਾੜ ਦੇ ਭਾਅ ਨਹੀਂ ਵਿਕ ਰਹੀਆਂ

ਆਮ ਲੋਕਾਂ ਵੱਲੋਂ ਕਿਸੇ ਸਮੇਂ ਆਪਣੀ ਸੁਰੱਖਿਆ ਲਈ ਬਣਾਏ ਅਸਲ੍ਹਾ ਲਾਇਸੈਂਸ ਉਪਰ ਤਿੰਨ ਹਥਿਆਰ ਚੜ੍ਹਾਏ ਜਾਂਦੇ ਸਨ ਅਤੇ ਕਈ ਲੋਕਾਂ ਨੇ ਤਿੰਨ-ਤਿੰਨ ਹਥਿਆਰ ਰੱਖੇ ਹੋਏ ਨੇ, ਜਿਨ੍ਹਾਂ ਵਿੱਚ 315 ਰਾਈਫਲ, 32 ਬੋਰ ਪਿਸਟਲ ਜਾਂ ਰਿਵਾਲਵਰ ਅਤੇ 12 ਬੋਰ ਦੋਨਾਲੀ ਆਦਿ ਸ਼ਾਮਲ ਹਨ। ਕੇਂਦਰ ਸਰਕਾਰ ਵੱਲੋਂ ਆਮ ਜਨਤਾ ਵੱਲੋਂ ਆਪਣੀ ਸੁਰੱਖਿਆ ਲਈ ਤਿੰਨ ਹਥਿਆਰਾਂ ਦੀ ਥਾਂ ਅੱਗੇ ਤੋਂ ਲਾਇਸੈਂਸ 'ਤੇ ਦੋ ਹਥਿਆਰ ਹੀ ਚਾੜ੍ਹੇ ਜਾਣ ਦੀ ਨਵੀਂ ਨੀਤੀ ਆ ਜਾਣ ਨਾਲ ਲੋਕਾਂ ਵਿੱਚ ਭਾਜੜ ਪੈ ਗਈ ਹੈ।
ਵਰਨਣ ਯੋਗ ਹੈ ਕਿ ਇਹ ਨਵੇਂ ਨਿਯਮ ਪੰਜਾਬ ਸਰਕਾਰ ਨੇ ਹਾਲੇ ਤੱਕ ਲਾਗੂ ਨਹੀਂ ਕੀਤੇ, ਪਰ ਕੁਝ ਲਾਇਸੈਂਸ ਵਾਲੇ ਲੋਕਾਂ, ਜਿਨ੍ਹਾਂ ਕੋਲ ਪਹਿਲਾਂ ਤਿੰਨ ਹਥਿਆਰ ਸਨ, ਨੇ ਆਪਣਾ ਇੱਕ-ਇੱਕ ਹਥਿਆਰ ਵੇਚਣ ਦੇ ਲਈ ਗੰਨ ਹਾਊਸ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਮਹੀਨੇ ਤੋਂ ਹਰ ਇਨ੍ਹਾਂ ਲਾਇਸੈਨਸੀ ਪਿਸਤੌਲਾਂ ਜਾਂ ਰਿਵਾਲਵਰਾਂ ਨੂੰ ਬੇਕਦਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕੋਈ ਖਰੀਦਣ ਵਾਲਾ ਨਹੀਂ ਲੱਭਦਾ। ਇੱਕ ਗੰਨ ਹਾਊਸ ਵਾਲੇ ਨੇ ਦੱਸਿਆ ਕਿ ਮੈਂ ਦੋ 12 ਬੋਰ ਦੋਨਾਲੀ ਰਾਈਫਲਾਂ ਮੁਫਤ ਵਿੱਚ ਲੈ ਲਈਆਂ ਹਨ, ਕਿਉਂਕਿ ਅੱਜ ਹਰ ਕੋਈ ਪਿਸਟਲ/ ਰਿਵਾਲਵਰ ਜਾਂ ਫਿਰ 315 ਰਾਈਫਲ ਨੂੰ ਪਹਿਲ ਦਿੰਦਾ ਹੈ।

Hot News

Contact Us

Copyright ©2019. Website Powered By NetMatic Technologies All Rights Reserved.