Follow us on

ਸਕਾਈਡੋਮ ਗਰੁੱਪ ਆਫ ਕੰਪਨੀਸ ਵੱਲੋਂ ਕਰਵਾਇਆ ਗਿਆ 24th ਸਾਲਾਨਾ ਵਿਸਾਖੀ ਮੇਲਾ......

ਬੀਤੇ ਦਿਨੀ ਸਕਾਈਡੋਮ ਗਰੁੱਪ ਆਫ ਕੰਪਨੀਸ ਨੇ ਚੌਵੀਵਾ ਸਾਲਾਨਾ ਵਿਸਾਖੀ ਮੇਲਾ ਬ੍ਰੇਮਟਨ 'ਚ 210 ਰਦਰਫੋਰਡ ਵਾਲੀ ਲੋਕੇਸ਼ਨ ਤੇ ਕਰਵਾਇਆ.... ਇਸ ਮੇਲੇ ਚ ਭਾਰੀ ਗਿਣਤੀ ਵਿੱਚ ਸਕਾਈਡੋਮ ਦੇ ਗਾਹਕ ਅਤੇ ਕਮਿਊਨਟੀ ਦੇ ਪਤਵੰਤੇ ਸੱਜਣ ਸ਼ਾਮਲ ਹੋਏ... ਮੇਲੇ ਦੀ ਸ਼ੁਰੂਆਤ ਪੰਜਾਬ ਦੀ ਲੋਕ ਗਾਇਕਾ ਰੁਪਿੰਦਰ ਰਿੰਪੀ ਨੇ ਆਪਣੇ ਲੋਕ ਗੀਤ ਗਾ ਕੇ ਕੀਤੀ...  ਸਟੇਜ ਦੀ ਜ਼ਿੰਮੇਵਾਰੀ ਪ੍ਰਸਿੱਧ ਰੇਡੀਓ ਸੰਚਾਲਕ ਰਾਜਵੀਰ ਬੋਪਾਰਾਏ ਅਤੇ ਨਵਦੀਪ ਗਿੱਲ ਨੇ ਨਿਭਾਈ... ਇਸ ਮੌਕੇ ਐੱਮ ਪੀ ਸੋਨੀਆ ਸਿੱਧੂ ਵੱਲੋਂ ਗੁਰਜੀਤ ਸਿੰਘ ਸਿੱਧੂ ਅਤੇ ਸੁਖਦੀਪ ਰੰਧਾਵਾ ਹਾਜ਼ਰ ਹੋਏ .. ਇਸ ਦੇ ਨਾਲ ਹੀ ਰੀਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਸਿਟੀ ਕੌਂਸਲਰ ਹਰਜੀਤ ਸਿੰਘ ਨੇ ਵੀ ਮੇਲੇ ਵਿੱਚ ਸ਼ਿਰਕਤ ਕੀਤੀ... ਇਸ ਮੌਕੇ ਬਾਲੀਵੁੱਡ ਅਦਾਕਾਰਾ ਤਾਨੀਆ ਨੇ ਵੀ ਮੇਲੇ ਦੀ ਰੌਣਕ ਵਧਾਈ.... ਸਕਾਈਡੋਮ ਗਰੁੱਪ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਅਜਿਹੇ ਕਮਿਊਨਿਟੀ ਮੇਲੇ ਕਰਵਾਉਣ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਧੰਨਵਾਦ ਕੀਤਾ.... ਮੇਲੇ ਦੌਰਾਨ ਮੀਡੀਆ ਦੇ ਕਰਤਾ ਧਰਤਾ ਦੁੱਗਲ ਅੰਕਲ ਨੂੰ ਵੀ ਸਨਮਾਨਿਤ ਕੀਤਾ ਗਿਆ... ਅਖੀਰ ਵਿੱਚ ਸਕਾਈਡੋਮ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਮੈਨੇਜਰ, ਡਾਇਰੈਕਟਰ, ਫੈਮਿਲੀ ਮੈਂਬਰ, ਵਰਕਰ ਅਤੇ ਸਹਿਯੋਗੀਆਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ....

Hot News

Contact Us

Copyright ©2019. Website Powered By NetMatic Technologies All Rights Reserved.