Follow us on

ਕੇਰਲ ਦੇ ਇੱਕ ਮੁਸਲਿਮ ਸੰਗਠਨ ਨੇ ਸੁਪਰੀਮ ਕੋਰਟ 'ਚ ਤਿੰਨ ਤਲਾਕ ਕਾਨੂੰਨ ਨੂੰ ਦਿੱਤੀ ਚਨੌਤੀ

ਕੇਰਲ ਦੇ ਇੱਕ ਮੁਸਲਿਮ ਸੰਗਠਨ ਨੇ ਲੋਕ ਸਭਾ ਮਗਰੋਂ ਰਾਜ ਸਭਾ ਚ ਪਾਸ ਹੋਏ ਤਿੰਨ ਤਲਾਕ ਕਾਨੂੰਨ ਨੂੰ ਸੁਪਰੀਮ ਕੋਰਟ 'ਚ ਚਨੌਤੀ ਦਿੱਤੀ ਏ....ਕੇਰਲਾ ਜਮੀਆਤੁਲ ਉਲੇਮਾ ਨੇ ਆਦਲਤ ਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਨਵਾਂ ਤਿੰਨ ਤਲਾਕ ਕਾਨੂੰਨ ਗੈਰ-ਸੰਵਿਧਾਨਿਕ ਐਲਾਨਿਆ ਜਾਵੇ.....ਇਹ ਸਜ਼ਾਯੋਗ ਕਾਨੂੰਨ ਸਿਰਫ਼ ਵਿਸੇਸ਼ ਧਰਮ ਦੇ ਵਿਅਕਤੀਆਂ ਲਈ ਏ....ਉਧਰ ਦੂਜੇ ਪਾਸੇ ਦਿੱਲੀ ਹਾਈਕੋਰਟ ਚ ਵੀ ਸ਼ਾਹਿਦ ਅਲੀ ਨਾਮ ਦੇ ਵਕੀਲ ਤਿੰਨ  ਤਲਾਕ ਕਾਨੂੰਨ ਵਿਰੁਧ ਪਟੀਸ਼ਨ ਦਾਇਰ ਕੀਤੀ ਏ..ਉਸ ਨੇ ਆਪਣੀ ਪਟੀਸ਼ਨ ਚ ਕਿਹਾ ਏ ਕਿ ਇਸ ਕਾਨੂਨ ਦੀ ਗਲਤ ਵਰਤੋਂ ਹੋਵੇਗੀ....ਜਿਕਰਯੋਗ ਏ ਕਿ ਮੋਦੀ ਸਰਕਾਰ ਮੁਸਲਿਮ ਔਰਤਾਂ ਦੀ ਸੁਰੱਖਿਆਂ ਲਈ ਸੰਸਦ 'ਚ ਤਿੰਨ ਤਲਾਕ ਬਿੱਲ ਲੈ ਕੇ ਆਈ , ਜਿਸ ਨੂੰ ਦੋਹਾਂ ਸਦਨਾਂ 'ਚ ਪਾਸ ਕਰਕੇ ਕਾਨੂੰਨ ਬਣਾਇਆ ਗਿਆ....ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਸਤਖਤ ਤੋਂ ਬਾਅਦ ਇਹ ਕਾਨੂੰਨ ਪੂਰੇ ਦੇਸ਼ 'ਚ ਲਾਗੂ ਹੋ ਗਿਆ ਏ....

Hot News

Contact Us

Copyright ©2019. Website Powered By NetMatic Technologies All Rights Reserved.