Follow us on

ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜ ਜਵਾਨਾਂ ਹੋਏ ਸ਼ਹੀਦ , ਜਵਾਨਾਂ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ

ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਕੇ.ਪੀ. ਚੌਕ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਠਭੇੜ 'ਚ ਜਵਾਨਾਂ ਨੇ ਇੱਕ ਦਹਿਸ਼ਤਗਰਦ ਨੂੰ ਮਾਰ ਮੁਕਾਇਆ ਏ...ਜਦ ਕਿ ਇਸ ਮੁਕਾਬਲੇ ਚ ਪੰਜ ਜਵਾਨਾਂ ਦੇ ਸ਼ਹੀਦ ਹੋਣ ਦੀ ਵੀ ਖਬਰ ਏ.... ਅਤੇ ਇਸ hਮਲੇ ਚ ਚਾਰ ਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਏ....ਇਸ ਹਮਲੇ ਦੀ  ਜ਼ਿਮੇਵਾਰੀ ਅੱਤਵਾਦੀ ਸੰਗਠਨ ਅਲ ਉਮਰ ਮੁਜਾਹੀਦੀਨ ਨੇ ਲਈ ਏ....ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਜਥੇਬੰਦੀ ਸੰਨ 1989 ਤੋਂ ਘਾਟੀ ਵਿੱਚ ਸਰਗਰਮ ਏ.... ਅਲ ਉਮਰ ਮੁਜਾਹੀਦੀਨ ਸੰਗਠਨ ਨੂੰ ਅੱਤਵਾਦੀ ਮੁਸ਼ਤਾਕ ਅਹਿਮਦ ਜਰਗਰ ਨੇ ਸ਼ੁਰੂ ਕੀਤਾ ਸੀ......ਅਤੇ ਅੱਤਵਾਦੀਆਂ ਨੇ ਇਹ ਹਮਲਾ ਸੰਘਣੀ ਵਸੋਂ ਵਾਲੇ ਇਲਾਕੇ ਚ ਕੀਤਾ ਏ...ਖਬਰ ਲਿਖੇ ਜਾਣ ਤੱਕ  ਜਵਾਨਾਂ ਵਲੋਂ  ਇਲਾਕੇ 'ਚ ਲਗਾਤਾਰ ਸਰਚ ਅਪ੍ਰੇਸ਼ਨ ਜਾਰੀ ਏ..ਜਵਾਨਾਂ ਨੂੰ ਇਥੇ ਹੋਰ ਵੀ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਏ....

Hot News

Contact Us

Copyright ©2019. Website Powered By NetMatic Technologies All Rights Reserved.