Follow us on

ਭਾਰਤੀ ਪੁਲਾੜ ਸੰਸਥਾ ਇਸਰੋ ਨੂੰ ਮਿਲੀ ਇੱਕ ਹੋਰ ਵੱਡੀ ਕਾਮਯਾਬੀ

ਆਖਰਕਾਰ ਭਾਰਤ ਚੰਨ 'ਤੇ ਦੂਜਾ ਕਦਮ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਏ .... ਚੰਨ 'ਤੇ ਜਾਣ ਨੂੰ ਤਿਆਰ ਭਾਰਤ ਦੇ ਸਪੇਸ ਮਿਸ਼ਨ ਚੰਦਰਯਾਨ-2 ਦੇ ਲਾਂਚ ਦਾ ਐਲਾਨ ਇਸਰੋ ਦੇ ਚੇਅਰਮੈਨ ਡਾ. ਕੇ. ਸਿਵਾਨ ਨੇ ਬੈਂਗਲੁਰੂ ਵਿੱਚ ਕੀਤਾ.... ਸੀਵਾਨ ਨੇ ਇਸ ਮਿਸ਼ਨ ਨਾਲ ਜੁੜੀ ਜਾਣਕਾਰੀ ਲਈ ਵੈੱਬਸਾਈਟ ਵੀ ਲਾਂਚ ਕੀਤਾ... ਇਸਰੋ ਚੇਅਰਮੈਨ ਨੇ ਜਾਣਕਾਰੀ ਦਿੱਤੀ ਕਿ ਚੰਦਰਯਾਨ-2 ਨੂੰ 15 ਜੁਲਾਈ ਨੂੰ ਸਵੇਰੇ 2 ਵੱਜ ਕੇ 51 ਮਿੰਟ ਤੇ ਲਾਂਚ ਕੀਤਾ ਜਾਵੇਗਾ... ਇਸ ਦੇ ਤਿੰਨ ਹਿੱਸੇ ਹੋਣਗੇ ਲੈਂਡਰ, ਰੋਵਰ ਅਤੇ ਆਰਬਿਟਰ.... ਰੋਵਰ ਦਾ ਭਾਰ 27 ਕਿਲੋ ਅਤੇ ਲੰਬਾਈ ਇਕ ਮੀਟਰ ਏ.... ਲੈਂਡਰ ਦਾ ਭਾਰ 1.4 ਟਨ ਅਤੇ ਲੰਬਾਈ 3.5 ਮੀਟਰ ਏ ਜਦਕਿ  ਆਰਬਿਟਰ ਦਾ ਭਾਰ 2.4 ਟਨ ਅਤੇ ਲੰਬਾਈ 2.5 ਮੀਟਰ ਏ.... ਡਾ. ਸੀਵਾਨ ਨੇ ਦੱਸਿਆ ਕਿ ਇਸਰੋ ਦਾ ਮਿਸ਼ਨ ਸਪੇਸ ਤਕਨਾਲੋਜੀ ਦਾ ਇਸਤੇਮਾਲ ਲੋਕਾਂ ਦੀ ਸੁਰੱਖਿਆ ਅਤੇ ਕਵਾਲਿਟੀ ਆਫ ਲਾਈਫ਼ ਨੂੰ ਬਿਹਤਰ ਬਣਾਉਣ ਲਈ ਕਰਨਾ ਏ.. ਉਨ੍ਹਾ ਦੱਸਿਆ ਕਿ ਇਸਰੋ ਵੱਲੋਂ  ਦੂਜੇ ਗ੍ਰਹਾਂ ਨੂੰ ਐਕਸਪਲੋਰ ਕਰਨ ਦਾ ਮਿਸ਼ਨ ਪੂਰਾ ਕੀਤਾ ਜਾਵੇਗਾ, ਜਿਸ ਦਾ ਫਾਇਦਾ ਅੱਗੇ ਦੀਆਂ ਪੀੜ੍ਹੀਆਂ ਨੂੰ ਮਿਲੇਗਾ...

Hot News

Contact Us

Copyright ©2019. Website Powered By NetMatic Technologies All Rights Reserved.