Follow us on

ਕਾਰ ਵਿੱਚੋਂ ਮਿਲੀ ਲੜਕੇ ਦੀ ਲਾਸ਼, ਤਿੰਨ ਟੀਨੇਜਰਜ਼ ਨੂੰ ਫਰਸਟ ਡਿਗਰੀ ਮਰਡਰ ਲਈ ਕੀਤਾ ਗਿਆ ਚਾਰਜ

ਹੈਮਿਲਟਨ, ਓਨਟਾਰੀਓ ਵਿੱਚ ਇੱਕ ਕਾਰ ਵਿੱਚ 17 ਸਾਲਾ ਲੜਕੇ ਦੀ ਲਾਸ਼ ਮਿਲਣ ਤੋਂ ਬਾਅਦ ਤਿੰਨ ਟੀਨੇਜਰਜ਼ ਉੱਤੇ ਫਰਸਟ ਡਿਗਰੀ ਮਰਡਰ ਦੇ ਚਾਰਜ ਲਾਏ ਗਏ ਹਨ। ਜਿਸ ਕਾਰ ਵਿੱਚੋਂ ਲਾਸ਼ ਮਿਲੀ ਉਹ ਸੜਕ ਦੀ ਥਾਂ ਜੰਗਲ ਵਿੱਚ ਪਾਈ ਗਈ।
ਹੈਮਿਲਟਨ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਨ੍ਹਾਂ ਨੂੰ ਇੱਕ ਕਾਰ ਹਾਦਸੇ ਦੀ ਜਾਣਕਾਰੀ ਦੇ ਕੇ ਜੰਗਲ ਵਾਲੇ ਇਲਾਕੇ ਵਿੱਚ ਸੱਦਿਆ ਗਿਆ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਵੇਖਿਆ ਤਾਂ ਉਨ੍ਹਾਂ ਨੂੰ 17 ਸਾਲਾ ਅਬਦਾਲਾ ਹਸਨ ਦੀ ਲਾਸ਼ ਕਾਰ ਵਿੱਚ ਪਈ ਮਿਲੀ। ਪੈਰਾਮੈਡਿਕਸ ਵੱਲੋਂ ਲੜਕੇ ਦੇ ਸਾਹ ਸੱਤ ਵਾਪਿਸ ਲਿਆਉਣ ਦੀ ਕੋਸਿ਼ਸ਼ ਕੀਤੀ ਗਈ ਪਰ ਉਹ ਨਾਕਾਮ ਰਹੇ। 
ਪੋਸਟ ਮਾਰਟਮ ਤੋਂ ਬਾਅਦ ਇਹ ਸਿੱਧ ਹੋਇਆ ਕਿ ਆਪਣੇ ਪਰਿਵਾਰ ਨਾਲ 2014 ਵਿੱਚ ਦੁਬਈ ਤੋਂ ਕੈਨੇਡਾ ਸਿ਼ਫਟ ਹੋਏ ਹਸਨ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਲੜਕੇ ਨੂੰ ਕਿੱਥੇ ਗੋਲੀ ਮਾਰੀ ਗਈ ਤੇ ਕਿੰਨੀ ਵਾਰੀ ਗੋਲੀ ਮਾਰੀ ਗਈ। ਪੁਲਿਸ ਨੇ ਦੱਸਿਆ ਕਿ 16 ਸਾਲਾਂ ਦੇ ਦੋ ਲੜਕਿਆਂ ਤੇ 15 ਸਾਲਾਂ ਦੇ ਇੱਕ ਹੋਰ ਲੜਕੇ ਨੂੰ ਮੌਕੇ ਤੋਂ ਫਰਾਰ ਹੁੰਦਾ ਵੇਖ ਕੇ ਗ੍ਰਿਫਤਾਰ ਕਰ ਲਿਆ ਗਿਆ। 
ਹੈਮਿਲਟਨ ਪੁਲਿਸ ਦੀ ਹੋਮੀਸਾਈਡ ਸਕੁਐਡ ਦੇ ਸਾਰਜੈਂਟ ਸਟੀਵ ਬੇਰੇਜਿ਼ਊਕ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਾਫੀ ਪਰੇਸ਼ਾਨ ਕਰਨ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਅਸੀਂ ਸਾਰੇ ਹੀ ਇਹ ਜਾਨਣਾ ਚਾਹੁੰਦੇ ਹਾਂ ਕਿ ਆਖਿਰਕਾਰ ਅਜਿਹਾ ਕਿਉਂ ਵਾਪਰਿਆ। ਮੌਕੇ ਤੋਂ ਅਧਿਕਾਰੀਆਂ ਨੂੰ ਹਥਿਆਰ ਵੀ ਬਰਾਮਦ ਹੋਇਆ। ਪੁਲਿਸ ਦਾ ਮੰਨਣਾ ਹੈ ਕਿ ਇਹ ਹਥਿਆਰ ਹੀ ਇਸ ਕਤਲ ਵਿੱਚ ਵੀ ਵਰਤਿਆ ਗਿਆ। 
ਤਿੰਨਾਂ ਟੀਨੇਜਰਜ਼ ਨੂੰ ਮੰਗਲਵਾਰ ਨੂੰ ਵੱਖ ਵੱਖ ਸਮੇਂ ਉੱਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਉੱਤੇ ਫਰਸਟ ਡਿਗਰੀ ਮਰਡਰ ਦਾ ਚਾਰਜ ਲੱਗਿਆ ਹੈ ਤੇ ਉਨ੍ਹਾਂ ਨੂੰ ਹਾਲ ਦੀ ਘੜੀ ਹਿਰਾਸਤ ਵਿੱਚ ਹੀ ਰੱਖਿਆ ਗਿਆ ਹੈ। ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਇਨ੍ਹਾਂ ਤਿੰਨਾਂ ਦੀ ਪਛਾਣ ਜਾਹਿਰ ਨਹੀਂ ਕੀਤੀ ਗਈ।

Hot News

Contact Us

Copyright ©2019. Website Powered By NetMatic Technologies All Rights Reserved.