Follow us on

ਭਾਰਤ ਵਾਲੇ ਪਾਸੇ ਕਰਤਾਰਪੁਰ ਕੌਰੀਡੋਰ ਦਾ ਰੁਕਿਆ ਕੰਮ ਅੱਜ ਮੁੜ ਹੋਇਆ ਸ਼ੁਰੂ

ਭਾਰਤ ਅਤੇ ਪਾਕਿਸਤਾਨ ਦਰਮਿਆਨ ਉਸਾਰੇ ਜਾ ਰਹੇ ਕਰਤਾਰਪੁਰ ਕੌਰੀਡੋਰ ਦਾ ਕੰਮ ਦੋਵੇਂ ਪਾਸੇ ਤੇਜ਼ੀ ਨਾਲ ਮੁਕੰਮਲ ਹੋਣ ਵੱਲ ਵੱਧ ਰਿਹਾ ਏ.... ਆਸ ਕੀਤੀ ਜਾ ਸਕਦੀ ਹੈ ਇਹ  ਕੌਰੀਡੋਰ ਸਮੇਂ ਸਿਰ ਮੁਕੰਮਲ ਹੋ ਕੇ ਖੁੱਲ੍ਹ ਜਾਵੇਗਾ... ਬੀਤੇ ਕੁਝ ਦਿਨਾਂ ਤੋਂ ਭਾਰਤ ਵਾਲੇ ਪਾਸੇ ਲਾਂਘੇ ਦਾ ਕੰਮ ਠੱਪ ਪਿਆ ਸੀ....ਪਰ ਹੁਣ ਕੰਮ ਮੁੜ ਤੋਂ ਸ਼ੁਰੂ ਹੋ ਗਿਆ ਏ.....ਜੇਕਰ ਕਾਰਿਡੋਰ ਦਾ ਕੰਮ ਕਰ ਰਹੇ ਅਧਿਕਾਰੀ ਜੋਗਿੰਦਰ ਸਿੰਘ ਦੀ ਮੰਨੀਏ ਤਾਂ ਭਾਰਤ ਵਾਲੇ ਪਾਸੇ ਤਕਰੀਬਨ 70 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਏ.... ਉਨ੍ਹਾਂ ਦੱਸਿਆ ਕਿ ਜੋ ਵਿਵਾਦ ਸੀ ਉਹ ਸੁਲਝਾ ਲਿਆ ਗਿਆ ਏ...ਅਤੇ ਕਾਰਿਡੋਰ ਦੇ ਮੁੱਖ ਰਸਤੇ ਤੇ ਲੁੱਕ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਏ.....ਜਿਸ ਸੜਕ ਰਾਹੀਂ ਸੰਗਤ ਪੈਦਲ ਚੱਲ ਕੇ ਪਾਕਿਸਤਾਨ ਸਥਿਤ ਗੁਰਦੁਆਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇਗੀ....ਉਨ੍ਹਾਂ ਦਾਅਵਾ ਕੀਤਾ ਕਿ ਕਾਰਿਡੋਰ ਦਾ ਕੰਮ 8 ਨਵੰਬਰ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ....

Hot News

Contact Us

Copyright ©2019. Website Powered By NetMatic Technologies All Rights Reserved.