Follow us on

ਦੁਬਈ 'ਚ ਵਾਪਰੇ ਬੱਸ ਹਾਦਸੇ 'ਚ 17 ਲੋਕਾਂ ਦੀ ਗਈ ਜਾਨ , 19 ਹੋਏ ਜ਼ਖ਼ਮੀ

ਦੁਬਈ ਚ ਵਾਪਰੇ ਇੱਕ ਭਿਆਨਕ ਬੱਸ ਹਾਦਸੇ 'ਚ ਅੱਠ  ਭਾਰਤੀਆਂ ਸਮੇਤ 17 ਲੋਕਾਂ ਦੀ ਮੌਤ ਹੋਣ ਦੀ ਖਬਰ ਏ.... ਭਾਰਤੀ ਵਣਜ ਦੂਤਾਵਾਸ ਨੇ ਇਸ ਦੀ ਜਾਣਕਾਰੀ ਦਿੱਤੀ ਏ....ਇਸ ਹਾਦਸੇ ਚ ਨੌ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਏ....ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਸ  ਚਾਲਕ ਅਲ ਰਸ਼ੀਦੀ ਮੈਟਰੋ ਸਟੇਸ਼ਨ ਵੱਲ ਜਾਣ ਵਾਲੀ ਸੜਕ ‘ਤੇ ਬੱਸ ਲੈ ਆਇਆ ਜਦੋ ਕਿ ਇਥੇ ਬੱਸਾਂ ਦਾ ਆਉਣਾ ਬੰਦ ਏ ....ਅਤੇ ਬੱਸ ਇੱਕ ਬੈਰੀਅਰ ਨਾਲ ਟਕਰਾਉਣ ਕਾਰਨ ਹਾਦਸਾ ਗ੍ਰਸਤ ਹੋ ਗਈ.... ਦੁਬਈ ਦੂਤਾਵਾਸ ਨੇ ਟਵੀਟ ਕਰਦਿਆਂ ਲਿਖਿਆ ਏ ਕਿ  ਇਹ ਦੱਸਦਿਆਂ ਬੇਹੱਦ ਦੁੱਖ ਹੋ ਰਿਹਾ ਏ ਕਿ  ਦੁਬਈ ਬੱਸ ਹਾਦਸੇ ‘ਚ 8 ਭਾਰਤੀਆਂ ਦੀ ਮੌਤ ਹੋ ਗਈ ਏ....

Hot News

Contact Us

Copyright ©2019. Website Powered By NetMatic Technologies All Rights Reserved.