Follow us on

ਧਾਰਾ-370 ਅਤੇ ਧਾਰਾ 35ਏ ਰੱਦ ਕਰਨ ਦੇ ਮੱਦੇਨਜ਼ਰ ਜੰਮੂ ਕਸ਼ਮੀਰ 'ਚ 46 ਹਜ਼ਾਰ ਜਵਾਨ ਕੀਤੇ ਗਏ ਤਾਇਨਾਤ

ਕੇਂਦਰ ਸਰਕਾਰ ਵਲੋਂ ਧਾਰਾ-370 ਅਤੇ ਧਾਰਾ 35ਏ ਰੱਦ ਕਰਨ ਤੋਂ ਬਾਅਦ ਸੀ.ਆਰ.ਪੀ.ਐੱਫ. ਦੇ ਐਡੀਸ਼ਨਲ 8 ਹਜ਼ਾਰ ਜਵਾਨ ਕਸ਼ਮੀਰ ਘਾਟੀ 'ਚ ਤਾਇਨਾਤ ਕਰ ਦਿੱਤੇ ਗਏ ਨੇ.... ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਹਵਾਈ ਫੌਜ ਦੇ ਸੀ-17 ਜਹਾਜ਼ ਦੇ ਮਾਧਿਅਮ ਨਾਲ ਫੌਜੀਆਂ ਨੂੰ ਕਸ਼ਮੀਰ ਭੇਜਿਆ ਗਿਆ ਏ.... ਜੰਮੂ-ਕਸ਼ਮੀਰ 'ਚ ਤਾਇਨਾਤ ਫੌਜੀਆਂ ਦੀ ਗਿਣਤੀ 46 ਹਜ਼ਾਰ ਹੋ ਗਈ ਏ.....ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਚੌਕਸੀ ਦੇ ਤੌਰ 'ਤੇ ਘਾਟੀ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਅਤੇ ਸਕੂਲ ਕਾਲਜ ਵੀ ਬੰਦ ਕਰਕੇ ਧਾਰਾ 144 ਲਾਗੂ ਕਰ ਦਿੱਤੀ ਗਈ ਏ......ਅਤੇ  ਨਾਗਰਿਕ ਸਕੱਤਰੇਤ , ਪੁਲਸ ਹੈੱਡ ਕੁਆਰਟਰ , ਹਵਾਈ ਅੱਡੇ ਅਤੇ ਕੇਂਦਰ ਸਰਕਾਰ ਦੇ ਹੋਰ ਵੱਖ-ਵੱਖ ਅਦਾਰਿਆਂ ਦੁਆਲੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾ ਦਿੱਤੀ ਗਈ ਏ...ਇਸ ਦੇ ਇਲਾਵਾ ਬੀਤੀ ਰਾਤ  ਤੋਂ ਸਾਬਕਾ ਮੁਖ ਮੰਤਰੀ ਮਹਿਬੂਬਾ ਮੁਫਤੀ ਅਤੇ ਓਮਰ ਅਬਦੁੱਲਾ ਨਜ਼ਰਬੰਦ ਨੇ....ਇਨ੍ਹਾਂ ਤੋਂ ਇਲਾਵਾ ਸੱਜ਼ਾਦ ਲੋਨ ਨੂੰ ਵੀ ਨਜ਼ਰਬੰਦ ਕੀਤਾ ਗਿਆ ਏ...

Hot News

Contact Us

Copyright ©2019. Website Powered By NetMatic Technologies All Rights Reserved.