Follow us on

ਹੁਸ਼ਿਆਰਪੁਰ 'ਚ ਧਰਮਿਕ ਸਥਾਨ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ

ਹੁਸ਼ਿਆਰਪੁਰ 'ਚ ਵਾਪਰੇ ਸੜਕੀ ਹਾਦਸੇ ਚ ਦੱਸ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਏ....ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਬਲੈਰੋ ਪਿਕਅੱਪ ਗੱਡੀ ਤੇ ਸਵਾਰ ਹੋ ਕੇ ਕਿਸੇ ਧਾਰਮਿਕ ਸਥਾਨ ਤੋਂ ਵਾਪਸ ਘਰ ਪਰਤ ...ਕਿ ਉਨਾ ਰੋਡ ਤੇ ਤੇਜ਼ ਰਫਤਾਰ ਦੇ ਚਲਦਿਆਂ ਜਦੋਂ ਚਾਲਕ ਨੇ ਇੱਕ ਰਿਕਸ਼ੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਸੰਤੁਲਨ ਵਿਗੜਨ ਮਗਰੋਂ ਇੱਕ ਦਰਖਤ ਨਾਲ ਜਾ ਟਕਰਾਈ ...ਜਿਸ ਕਾਰਨ ਦੱਸ ਸ਼ਰਧਾਲੂਆਂ ਦੀ ਮੌਤ ਹੋ ਗਈ...ਜਦ ਕਿ 12 ਗੰਭੀਰ ਜ਼ਖਮੀ ਹੋ ਗਏ....ਮਰਨ ਵਾਲਿਆਂ ਚ ਤਿੰਨ ਬੱਚੇ ਵੀ ਸ਼ਾਮਲ ਨੇ.... ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਲਈ ਇੱਕ-ਇੱਕ ਲੱਖ ਅਤੇ ਜ਼ਖ਼ਮੀਆਂ ਲਈ 25-25 ਹਜ਼ਾਰ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਏ.... ਹੁਸ਼ਿਆਰਪੁਰ ਤੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਘਟਨਾ 'ਤੇ ਡੁੰਘ ਦੁੱਖ ਪ੍ਰਗਟ ਕਰਦਿਆਂ ਮਦਦ ਦਾ ਭਰੋਸਾ ਦਿੱਤਾ ਏ....

Hot News

Contact Us

Copyright ©2019. Website Powered By NetMatic Technologies All Rights Reserved.