Follow us on

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੁਸਾਰ ਬਹੁਤ ਹੀ ਸੋਚ ਸਮਝ ਕੇ ਲਿਆ ਗਿਆ ਏ ਜੰਮੂ-ਕਸ਼ਮੀਰ ਚ ਧਾਰਾ-370 ਹਟਾਉਣ ਦਾ ਫੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਏ ਕਿ ਜੰਮੂ-ਕਸ਼ਮੀਰ ਚ ਧਾਰਾ-370 ਹਟਾਉਣ ਦਾ ਫੈਸਲਾ ਬਹੁਤ ਹੀ ਸੋਚ ਸਮਝ ਕੇ ਲਿਆ ਗਿਆ ਏ... ਉਨ੍ਹਾਂ ਕਿਹਾ ਕਿ ਧਾਰਾ-370 ਨੂੰ ਹਟਾਉਣਾ ਜੰਮੂ-ਕਸ਼ਮੀਰ ਦੇ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ... ਪ੍ਰਧਾਨ ਮੰਤਰੀ ਮੋਦੀ ਨੇ ਇਕ ਇੰਟਰਵਿਊ ਚ ਕਿਹਾ ਕਿ ਜੰਮੂ-ਕਸ਼ਮੀਰ ਵਿਚ ਵੀ ਹੋਰ ਸੂਬਿਆਂ ਵਾਂਗ ਵਿਕਾਸ ਹੋਵੇਗਾ... ਪ੍ਰਦੇਸ਼ ਵਿਚ ਨਿਵੇਸ਼ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਵਧਣਗੇ ਅਤੇ ਸਥਾਨਕ ਲੋਕਾਂ ਦੀ ਵੀ ਤਰੱਕੀ ਹੋਵੇਗੀ... ਉਨ੍ਹਾ ਕਿਹਾ ਕਿ ਅੱਜ ਦੇ ਦੌਰ 'ਚ ਆਰਥਿਕ ਤਰੱਕੀ ਬੰਦ ਦਰਵਾਜ਼ਿਆਂ ਦੇ ਅੰਦਰ ਨਹੀਂ ਹੋ ਸਕਦੀ... ਨਰਿੰਦਰ ਮੋਦੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸੈਰ-ਸਪਾਟਾ, ਆਈ. ਟੀ. ਅਤੇ ਹੈਲਥ ਕੇਅਰ ਵਿਚ ਨਿਵੇਸ਼ ਦੇ ਮੌਕੇ ਵਧਣਗੇ.... ਸਿੱਖਿਆ ਦੇ ਖੇਤਰ 'ਚ ਬਿਹਤਰੀਨ ਸੰਸਥਾ ਜਿਵੇਂ ਕਿ IIT, IIM, ਏਮਜ਼ ਨਾਲ    ਨੌਜਵਾਨਾਂ ਲਈ ਸਿੱਖਿਆ ਦੇ ਮੌਕੇ ਵਧਣਗੇ ਅਤੇ ਘਾਟੀ ਵਿਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ...

Hot News

Contact Us

Copyright ©2019. Website Powered By NetMatic Technologies All Rights Reserved.