Follow us on

ਜਿਹੜੇ ਮੇਰੇ ਖਿਲਾਫ ਬੋਲਦੇ ਸਨ ਅੱਜ ਉਨ੍ਹਾਂ ਦੋਵਾਂ ਦੀ ਜ਼ਮਾਨਤ ਹੋਈ ਜ਼ਬਤ - ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਸੀਟ ਤੋਂ ਜਿੱਤੇ ਭਗਵੰਤ ਮਾਨ ਨੇ  ਲੋਕਾਂ ਦਾ ਧੰਨਵਾਦ ਕੀਤਾ ਏ... ਅੱਜ ਆਪਣੀ ਜਿੱਤ ਮਗਰੋਂ ਮੀਡਿਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਹੁਣ ਤੋਂ ਹੀ 2022 ਦੀ ਤਿਆਰੀ ਸ਼ੁਰੂ ਕਰ ਦੇਣਗੇ.... ਉਨ੍ਹਾਂ ਕਿਹਾ ਕਿ ਜੱਸੀ ਜਸਰਾਜ ਅਤੇ ਸੁਖਪਾਲ ਖਹਿਰਾ ਵਰਗੇ ਲੋਕ ਉਨ੍ਹਾ ਖਿਲਾਫ ਬੋਲਦੇ ਸਨ ਅਤੇ ਅੱਜ ਉਨ੍ਹਾਂ ਦੋਵਾਂ ਦੀ ਜ਼ਮਾਨਤ ਜ਼ਬਤ ਹੋਈ ਏ.... ਉਨ੍ਹਾ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਵੀ ਚੋਣ ਹਾਰ ਗਏ ਨੇ, ਮੈਂ ਇਨ੍ਹਾਂ ਨੂੰ ਕਹਿੰਦਾ ਹਾਂ ਕਿ ਮੇਰੀ ਆਲੋਚਨਾ ਨਾ ਕਰੋ ਤੇ ਮੈਨੂੰ ਕੰਮ ਕਰਨ ਦਿਓ.... ਓਧਰ ਪਟਿਆਲਾ ਤੋਂ ਹਾਰੇ ਨਵਾਂ ਪੰਜਾਬ ਮੰਚ ਦੇ ਪ੍ਰਧਾਨ ਡਾ. ਧਰਮਵੀਰ ਗਾਂਧੀ ਨੇ ਲੋਕਾਂ ਦਾ ਫੈਸਲਾ ਪ੍ਰਵਾਨ ਕੀਤਾ ਏ... ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਭਾਸ਼ਾ ਬੋਲ ਰਹੇ ਨੇ... ਨਵਜੋਤ ਸਿਧੂ ਵੱਲੋਂ ਦਿੱਤੇ ਗਏ ਫਰੈਂਡਲੀ ਮੈਚ ਵਾਲੇ ਬਿਆਨ ਤੇ ਵੀ ਧਰਮਵੀਰ ਗਾਂਧੀ ਨੇ ਹਾਮੀ ਭਰੀ... 

Hot News

Contact Us

Copyright ©2019. Website Powered By NetMatic Technologies All Rights Reserved.