Follow us on

ਬਿੱਲ ਨੂੰ ਲੈ ਕੇ ਭਗਵੰਤ ਮਾਨ ਅਤੇ ਹਰਸਿਮਰਤ ਬਾਦਲ ਦਰਮਿਆਨ ਹੋਈਆਂ ਤਿਖੀਆਂ ਝੜਪਾਂ

ਜਲਿਆਂਵਾਲਾ ਬਾਗ ਮੈਮੋਰੀਅਲ ਬਿੱਲ ਨੂੰ ਲੈ ਕੇ ਭਗਵੰਤ ਮਾਨ ਨੇ ਅੱਜ ਲੋਕ ਸਭਾ 'ਚ ਕਿਹਾ ਕਿ ਭਾਜਪਾ ਦੇ ਮੰਤਰੀ ਨੇ ਜਲਿਆਂਵਾਲਾ ਬਾਗ ਨੂੰ ਸਟੋਰੀ ਦੱਸਿਆ ਏ... ਉਨ੍ਹਾਂ ਕਿਹਾ ਕਿ ਉਹ ਸਟੋਰੀ ਨਹੀਂ, ਉੱਥੇ ਇਕ ਹਜ਼ਾਰ ਲੋਕ ਸ਼ਹੀਦ ਹੋਏ ਸਨ... ਉਨ੍ਹਾਂ ਕਿਹਾ ਕਿ ਉਸ ਸਮੇਂ ਨੌਜਵਾਨ ਜਲਿਆਂਵਾਲਾ ਬਾਗ 'ਚ ਇਸ ਲਈ ਗਏ ਸਨ ਤਾਂ ਕਿ ਉਹ ਯੋਜਨਾ ਬਣਾ ਸਕਣ ਕਿ ਅੰਗਰੇਜ਼ਾਂ ਨੂੰ ਕਿਵੇਂ ਬਾਹਰ ਕੱਢਣਾ ਏ ਪਰ ਹੁਣ ਦੇ ਨੌਜਵਾਨ ਪਾਰਕਾਂ 'ਚ ਬੈਠ ਕੇ ਇਹ ਯੋਜਨਾ ਬਣਾਉਂਦੇ ਨੇ ਕਿ ਅੰਗਰੇਜ਼ਾਂ ਕੋਲ ਕਿਵੇਂ ਜਾਣਾ ਏ.... ਭਗਵੰਤ ਮਾਨ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਜਨਰਲ ਡਾਇਰ ਨੇ ਰਾਤ ਨੂੰ ਸੁੰਦਰ ਸਿੰਘ ਮਜੀਠੀਆ ਦੇ ਘਰ ਡਿਨਰ ਕੀਤਾ ਸੀ... ਉਨ੍ਹਾਂ ਹਰਸਿਮਰਤ ਨੂੰ ਘੇਰਦੇ ਹੋਏ ਕਿਹਾ ਕਿ ਇਨ੍ਹਾਂ ਦੇ ਘਰ 'ਚ ਹੀ ਜਨਰਲ ਡਾਇਰ ਨੇ ਡਿਨਰ ਕੀਤਾ ਸੀ... ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ... ਹਰਸਿਮਰਤ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਕ ਕਰੀਬੀ ਰਿਸ਼ਤੇਦਾਰ 'ਤੇ ਜਲਿਆਂਵਾਲਾ ਬਾਗ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਜਨਰਲ ਡਾਇਰ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ... ਤਕਰੀਬਨ ਸਾਰਾ ਦਿਨ ਚੱਲੀ ਚਰਚਾ ਤੋਂ ਬਾਅਦ ਆਖਰਕਾਰ ਇਹ ਬਿੱਲ ਲੋਕ ਸਭਾ ਚ ਪਾਸ ਹੋ ਗਿਆ....

Hot News

Contact Us

Copyright ©2019. Website Powered By NetMatic Technologies All Rights Reserved.