Follow us on

ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਘਟੀਆ ਸੋਚ ਵਾਲਾ ਵਿਅਕਤੀ......

ਅਕਾਲੀ ਆਗੂ ਬਿਕਰਮ ਮਜੀਠੀਆ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਬੀਬੀ ਜਗੀਰ ਕੌਰ ਦੇ ਹੱਕ 'ਚ ਕੀਤੇ ਜਾ ਰਹੇ ਚੋਣ ਜਲਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੱਡੇ ਸ਼ਬਦੀ ਹਮਲੇ ਕੀਤੇ.... ਉਨ੍ਹਾਂ ਕਿਹਾ ਜੋ ਬੰਦਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਸਹੁੰ ਖਾ ਕੇ ਆਪਣੇ ਵਾਦਿਆਂ ਤੋਂ ਭੱਜ ਗਿਆ ਹੋਵੇ ਉਹ ਬੰਦਾ ਕਿੰਨਾ ਘਟੀਆ ਅਤੇ ਉਸ ਦੀ ਸੋਚ ਕਿੰਨੀ ਨੀਵੀ ਏ, ਇਸ ਗੱਲ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ... ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਘਰ-ਘਰ ਜਾ ਕੇ ਲੋਕਾਂ ਨਾਲ ਲਿਖਤੀ ਵਾਅਦੇ ਕੀਤੇ ਸਨ, ਜਿਸ ਕਰਕੇ ਬੁੱਧ ਸਿੰਘ ਵਰਗੇ ਕਿਸਾਨਾਂ ਦੀਆਂ ਜ਼ਮੀਨਾਂ ਵੀ ਕੁਰਕ ਹੋ ਚੱਲੀਆਂ ਸਨ ਅਤੇ ਕਿਸਾਨਾਂ ਦੇ ਗੰਨੇ ਦੇ ਹਜ਼ਾਰਾਂ ਕਰੋੜ ਰੁਪਏ, ਮੁਲਾਜ਼ਮਾਂ ਦੀਆਂ ਡੀ. ਏ. ਦੀਆਂ ਕਿਸ਼ਤਾਂ, ਬੱਚਿਆਂ ਦੀਆਂ ਸਕੂਲੀ ਵਰਦੀਆਂ ਤੱਕ ਖਾ ਗਏ....  ਉਨ੍ਹਾਂ ਕਿਹਾ ਕਿ ਇਸ ਕਾਂਗਰਸ ਦੇ ਪੰਜੇ ਨੇ ਤਾਂ ਡਾਕੂ ਮੰਗਲ ਸਿੰਘ ਨਾਲੋ ਵੀ ਵੱਧ ਪੰਜਾਬ ਨੂੰ ਲੁਟਿਆ ਏ....

Hot News

Contact Us

Copyright ©2019. Website Powered By NetMatic Technologies All Rights Reserved.