Follow us on

ਕੈਪਟਨ ਵਲੋਂ ਨੌਜਵਾਨਾ ਲਈ ਵੱਡਾ ਐਲਾਨ, ਲੋਕ ਸਭਾ ਚੋਣਾ ਤੋਂ ਬਾਅਦ ਸਾਢ਼ੇ ਤਿੰਨ ਲੱਖ ਸਮਾਰਟਫੋਨ ਦੇਣ ਦਾ ਵਾਅਦਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਸੰਗਰੂਰ ਪੁੱਜੇ.... ਇਸ ਮੌਕੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ,  ਕੈਬਨਟ ਮੰਤਰੀ ਵਿਜੈਇੰਦਰ ਸਿੰਗਲਾ ਸਮੇਤ ਕਈ ਵੱਡੇ ਲੀਡਰ ਮੌਜੂਦ ਰਹੇ.... ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਉਹ ਲੋਕ ਸਭਾ ਚੋਣਾ ਤੋਂ ਬਾਅਦ ਨੌਜਵਾਨਾ ਨੂੰ ਸਾਢ਼ੇ ਤਿੰਨ ਲੱਖ ਸਮਾਰਟਫੋਨ ਦੇਣ ਜਾ ਰਹੇ ਨੇ... ਇਸਦੇ ਨਾਲ ਹੀ ਉਨ੍ਹਾਂ ਪੰਜਾਬ ਵਿੱਚ ਦਸਵੀਂ ਜਮਾਤ ਚ ਮੇਰਿਟ ਲਿਸਟ ਚ ਆਏ ਬੱਚਿਆਂ ਨੂੰ ਵਧਾਈ ਦਿੱਤੀ... ਇਸ ਮੌਕੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਾਂਗਰਸ ਦਾ ਵਿਰੋਧ ਕਰਣ ਵਾਲਿਆਂ ਦੀ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਾਂਗਰਸ ਦੀ ਕਿਸੇ ਵੀ ਰੈਲੀ ਚ ਖਲਰ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸਦਾ ਅੰਜਾਮ ਚੰਗਾ ਨਹੀਂ ਹੋਵੇਗਾ....ਇਸ ਦੇ ਨਾਲ ਹੀ ਕੇਵਲ ਸਿੰਘ ਢਿੱਲੋਂ ਨੇ  ਇੱਕ ਵਾਰ ਮੁੜ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਗਵੰਤ ਮਾਨ ਸ਼ਰਾਬ ਪੀਣ ਦਾ ਆਦੀ ਏ ਅਤੇ ਉਸ ਨੇ ਚੁਟਕਲੇ ਸੁਨਾਉਣ ਤੋਂ ਇਲਾਵਾ ਹਲਕੇ ਲਾਈ ਕੁਝ ਨਹੀਂ ਕੀਤਾ...

Hot News

Contact Us

Copyright ©2019. Website Powered By NetMatic Technologies All Rights Reserved.