Follow us on

ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲੇ ਦੇ ਅਲਰਟ ਮਗਰੋਂ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਵੀ ਹਾਈ ਅਲਰਟ ਜਾਰੀ

ਅੱਤਵਾਦੀ ਹਮਲੇ ਦੇ ਖ਼ਦਸ਼ੇ ਕਰਕੇ ਅਮਰਨਾਥ ਯਾਤਰਾ ਰੋਕੇ ਜਾਣ ਮਗਰੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਏ.... ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਡੀਜੀਪੀ ਨੂੰ ਕਿਹਾ ਏ ਕਿ ਕਸ਼ਮੀਰ ਤੋਂ ਵਾਪਸ ਮੁੜਨ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਪਠਾਨਕੋਟ ਵਿੱਚ ਸੁਰੱਖਿਅਤ ਅਤੇ ਆਮ ਵਾਪਸੀ ਲਈ ਵਿਸੇਸ਼ ਪ੍ਰਬੰਧ  ਕੀਤੇ ਜਾਣ.....ਕੈਪਟਨ ਨੇ ਸੋਸ਼ਲ ਮੀਡਿਆ ਤੇ ਇੱਕ ਪੋਸਟ ਜਾਰੀ ਕਰਦਿਆਂ ਕਿਹਾ ਕਿ ਯਾਤਰੀਆਂ ਨੂੰ ਬਾਰਡਰ 'ਤੇ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ.... ਕੈਪਟਨ ਦੇ ਇਸ ਐਲਾਨ ਮਗਰੋਂ ਪਾਕਿਸਤਾਨ ਸਰਹੱਦ ਨਾਲ ਲੱਗਦੇ ਸਾਰੇ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਗਈ ਏ....ਜਿਕਰਯੋਗ ਏ ਕਿ ਸੁਰੱਖਿਆ ਬਲਾਂ ਨੂੰ ਅਮਰਨਾਥ ਯਾਤਰਾ ਦੇ ਰੂਟ 'ਤੇ ਤਲਾਸ਼ੀ ਮਿਹਿੰਮ ਦੌਰਾਨ ਸਨਾਇਪਰ ਰਾਇਫਲ ਮਿਲੀ ਸੀ.... ਜਿਸਦੇ ਬਾਅਦ ਯਾਤਰਾ ਰੋਕਣ ਦਾ ਫੈਸਲਾ ਕੀਤਾ ਗਿਆ .....ਜੰਮੂ - ਕਸ਼ਮੀਰ  ਸਰਕਾਰ  ਦੇ ਗ੍ਰਹਿ ਵਿਭਾਗ ਵਲੋਂ ਜਾਰੀ ਸੁਰੱਖਿਆ ਏਡਵਾਇਜਰੀ ਵਿੱਚ ਕਿਹਾ ਗਿਆ ਏ ਕਿ ਅਮਰਨਾਥ ਯਾਤਰਾ 'ਤੇ ਅਤਵਾਦੀ ਹਮਲੇ ਦੀ ਖਬਰ ਮਿਲਣ ਅਤੇ ਕਸ਼ਮੀਰ ਦੀ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਘਾਟੀ ਵਿੱਚ ਹਰ ਇੱਕ ਤਰ੍ਹਾਂ ਦੀ ਯਾਤਰਾ 'ਤੇ ਰੋਕ ਲਗਾਈ ਜਾ ਰਹੀ ਏ....ਇਸ ਦੇ ਨਾਲ ਹੀ ਸਰਕਾਰ ਨੇ ਅਮਰਨਾਥ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਤੁਰੰਤ ਆਪਣੀ ਯਾਤਰਾ ਖਤਮ ਕਰਕੇ ਘਾਟੀ ਨੂੰ ਛੱਡਣ...

Hot News

Contact Us

Copyright ©2019. Website Powered By NetMatic Technologies All Rights Reserved.