Follow us on

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਦੋ ਦੋ ਅਤੇ ਆਮ ਆਦਮੀ ਪਾਰਟੀ ਇੱਕ ਸੀਟ ਤੇ ਕਰਨਾ ਪਿਆ ਸਬਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੁਣ ਲੋਕ ਸਭਾ ਵਿਚ ਗਰਜਣਗੇ.. ਉਨ੍ਹਾ ਫਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਵੱਡੀ ਲੀਡ ਨਾਲ ਹਰਾ ਕੇ ਇਹ ਸੀਟ  ਜਿਤੀ ਏ .... ਓਧਰ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਗਿਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21 ਹਜ਼ਾਰ ਵੋਟਾਂ ਦੇ ਫਰਕ ਨਾਲ ਮਾਤ ਦੇ ਕੇ ਚੋਣ ਜਿੱਤ ਗਏ ਨੇ....  ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਬਠਿੰਡਾ ਸੰਸਦੀ ਹਲਕੇ ਤੋਂ ਆਪਣੀ ਜਿੱਤ ਦੀ ਹੈਟ੍ਰਿਕ ਜੜ ਦਿੱਤੀ ਏ... ਇਸ ਵਾਰ ਬੀਬੀ ਬਾਦਲ ਨੇ ਤਿੰਨ ਮੌਜੂਦਾ ਵਿਧਾਇਕਾਂ ਰਾਜਾ ਵੜਿੰਗ, ਸੁਖਪਾਲ ਖਹਿਰਾ ਅਤੇ ਬਲਜਿੰਦਰ ਕੌਰ ਨੂੰ ਮਾਤ ਦੇ ਕੇ ਸੰਸਦ ਵਿੱਚ ਆਪਣੀ ਥਾਂ ਬਣਾਈ ਏ.... ਇਧਰ ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਇਤਿਹਾਸ ਸਿਰਜ ਕੇ ਭਾਜਪਾ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਵੱਡੇ ਫਰਕ ਨਾਲ ਹਰਾਇਆ ਏ... ਗੁਰਦਾਸਪੁਰ ਤੋਂ ਫਿਲਮ ਸਟਾਰ ਸੰਨੀ ਦਿਓਲ ਨੇ ਕਾਂਗਰਸ ਦਾ ਵੱਡਾ ਥੰਮ ਡੇਗਿਆ ਏ.... ਉਨ੍ਹਾ ਪੰਜਾਬ ਕਾਂਗਰਸ ਪ੍ਰਧਾਨ ਅਤੇ ਮੌਜੂਦਾ ਸਾਂਸਦ ਸੁਨੀਲ ਜਾਖੜ ਨੂੰ ਵੱਡੇ ਫਰਕ ਨਾਲ ਹਰਾ ਕੇ ਇਹ ਸੀਟ ਜਿਤੀ ਏ.... ਭਾਜਪਾ ਨੂੰ ਦੂਜੀ ਕਾਮਯਾਬੀ ਹੁਸ਼ਿਆਰਪੁਰ ਵਿੱਚ ਮਿਲੀ ਜਿਥੇ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਨੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਚਬੇਵਾਲ ਨੂੰ ਫਸਵੇਂ ਮੁਕਾਬਲੇ ਵਿੱਚ ਹਰਾ ਦਿੱਤਾ.... ਇਨ੍ਹਾ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਏ... ਪੰਜਾਬ ਵਿਚ ਸਿਰਫ਼ ਭਗਵੰਤ ਮਾਨ ਹੀ ਸੰਗਰੂਰ ਤੋਂ ਆਪਣੀ ਸੀਟ ਬਚਾਉਣ ਵਿੱਚ ਸਫਲ ਰਹੇ....   ਉਨ੍ਹਾ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 1 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ....

Hot News

Contact Us

Copyright ©2019. Website Powered By NetMatic Technologies All Rights Reserved.