Follow us on

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ 'ਚ ਰੱਖਿਆ ਲੇਖਾ ਵਿਭਾਗ ਦਿਵਸ ਮੌਕੇ ਇੱਕ ਪ੍ਰੋਗ੍ਰਾਮ ਨੂੰ ਕੀਤਾ ਸੰਬੋਧਨ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਏ ਕਿ ਵਿੱਤੀ ਕਾਰਵਾਈ ਟਾਸਕ ਫੋਰਸ  ਅੱਤਵਾਦੀਆਂ ਦਾ ਵਿੱਤ ਪੋਸ਼ਣ ਕਰਨ ਲਈ ਪਾਕਿਸਤਾਨ ਨੂੰ ਕਿਸੇ ਵੀ ਸਮੇਂ ਕਾਲੀ ਸੂਚੀ 'ਚ ਪਾ ਸਕਦਾ ਏ..... .ਰਾਜਨਾਥ ਸਿੰਘ ਨੇ ਦਿੱਲੀ ਚ ਰੱਖਿਆ ਲੇਖਾ ਵਿਭਾਗ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ 'ਚ ਵਿੱਤੀ ਤੇਜ਼ੀ ਦੇ ਬਿਨਾਂ ਜ਼ਿਆਦਾ ਫੌਜੀਕਰਨ ਅਤੇ ਗਲਤ ਨੀਤੀਆਂ ਕਾਰਨ ਅਜਿਹੇ ਹਾਲਾਤ ਬਣ ਗਏ ਨੇ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਗਲੋਬਲ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਇਕ ਜਹਾਜ਼ ਦਾ ਬੰਦੋਬਸਤ ਤੱਕ ਨਹੀਂ ਕਰ ਸਕੇ.... ਰਾਜਨਾਥ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਏ ਜਦੋਂ ਇਸਲਾਮਾਬਾਦ ਲਈ ਨਿਕਲੇ ਇਮਰਾਨ ਖਾਨ ਅਤੇ ਉਨ੍ਹਾਂ ਦੇ ਵਫ਼ਦ ਨੂੰ ਮਜ਼ਬੂਰੀ 'ਚ ਨਿਊਯਾਰਕ ਆਉਣਾ ਪਿਆ.....ਕਿਉਂਕਿ ਸਾਊਦੀ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਵਿਸ਼ੇਸ਼ ਜੈੱਟ ਜਹਾਜ਼ 'ਚ ਤਕਨੀਕੀ ਖਾਮੀ ਆ ਗਈ ਸੀ..... ਖਾਨ ਦੇ ਜਹਾਜ਼ 'ਚ ਕੈਨੇਡੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਤਕਨੀਕੀ ਖਾਮੀ ਆ ਗਈ ਸੀ.....

Hot News

Contact Us

Copyright ©2019. Website Powered By NetMatic Technologies All Rights Reserved.