Follow us on

ਜੰਮੂ-ਕਸ਼ਮੀਰ ਦੇ ਪੁੰਛ 'ਚ ਕੰਟਰੋਲ ਰੇਖਾ ਕੋਲ ਹੋਇਆ ਇੱਕ ਸ਼ਕਤੀਸ਼ਾਲੀ ਆਈ.ਈ.ਡੀ. ਧਮਾਕਾ

ਜੰਮੂ-ਕਸ਼ਮੀਰ ਦੇ ਪੁੰਛ 'ਚ ਕੰਟਰੋਲ ਰੇਖਾ ਕੋਲ ਇੱਕ ਆਈ.ਈ.ਡੀ. ਧਮਾਕਾ ਹੋਣ ਦੀ ਖਬਰ ਏ .... ਇਸ ਧਮਾਕੇ 'ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ 8 ਹੋਰ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ... ਸਾਰੇ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ... ਘਟਨਾ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਏ... ਭਾਰਤੀ ਫੌਜ ਦੇ ਜਵਾਨਾਂ 'ਤੇ ਇਹ ਹਮਲਾ ਚੋਣ ਨਤੀਜੇ ਆਉਣ ਦੇ ਕੁਝ ਘੰਟੇ ਪਹਿਲਾਂ ਹੋਇਆ ਏ.... ਐਗਜ਼ਿਟ ਪੋਲ 'ਚ ਫਿਰ ਭਾਜਪਾ ਦੀ ਸਰਕਾਰ ਆਉਣ ਦਾ ਅਨੁਮਾਨ ਲਗਾਇਆ ਗਿਆ ਏ ਅਤੇ ਨਰਿੰਦਰ ਮੋਦੀ ਫਿਰ ਤੋਂ ਪੀ.ਐੱਮ. ਬਣ ਸਕਦੇ ਨੇ....  ਕਿਹਾ ਜਾ ਰਿਹਾ ਏ ਕਿ ਇਸ ਖਬਰ ਤੋਂ ਬਾਅਦ ਪਾਕਿਸਤਾਨ 'ਚ ਬੇਚੈਨੀ ਏ... ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਅੱਤਵਾਦੀ ਵੀ ਘਬਰਾਏ ਹੋਏ ਨੇ, ਜਿਸ ਕਾਰਨ ਉਹ ਵੋਟਾਂ ਦੀ ਗਿਣਤੀ ਦੇ ਕੁਝ ਘੰਟੇ ਪਹਿਲਾਂ ਧਮਾਕਾ ਕਰ ਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ....  ਜ਼ਿਕਰਯੋਗ ਏ ਕਿ ਅੱਜ ਸਵੇਰੇ ਜੰਮੂ-ਕਸ਼ਮੀਰ 'ਚ ਹਿਜ਼ਬੁਲ ਦੇ ਅੱਤਵਾਦੀਆਂ ਅਤੇ ਫੌਜ ਦਰਮਿਆਨ ਮੁਕਾਬਲਾ ਹੋਇਆ ਸੀ.... ਇਸ ਮੁਕਾਬਲੇ 'ਚ ਹਿਜ਼ਬੁਲ ਮੁਜਾਹੀਦੀਨ ਦੇ 2 ਅੱਤਵਾਦੀ ਮਾਰੇ ਗਏ ਸਨ....

Hot News

Contact Us

Copyright ©2019. Website Powered By NetMatic Technologies All Rights Reserved.