Follow us on

ਨਰੇਂਦਰ ਮੋਦੀ ਫਿਰ ਬਣੇ ਅਗਲੇ ਪੰਜ ਸਾਲ ਲਈ ਦੇਸ਼ ਦੇ ਪ੍ਰਧਾਨ ਮੰਤਰੀ

ਨਰੇਂਦਰ ਦਮੋਦਰਦਾਸ ਮੋਦੀ ਅਗਲੇ ਪੰਜ ਸਾਲ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ .... ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਇਕ ਵਾਰ ਫਿਰ ਵੱਡੀ ਜਿੱਤ ਹੋਈ ਏ.... ਅੱਜ 7 ਗੇੜਾ ਵਿੱਚ ਪਈਆਂ ਵੋਟਾਂ ਦੀ ਗਿਣਤੀ ਕੀਤੀ ਗਈ ਅਤੇ ਮਿਲੇ ਰੁਝਾਨਾ ਅਨੁਸਾਰ ਭਾਰਤੀ ਜਨਤਾ ਪਾਰਟੀ 300 ਤੋਂ ਵੱਧ ਸੀਟਾਂ ਜਿੱਤਨ ਜਾ ਰਹੀ ਏ.... ਪ੍ਰਧਾਨ ਮੰਤਰੀ ਮੋਦੀ ਉੱਤਰ ਪ੍ਰਦੇਸ਼ ਦੇ ਵਾਰਾਨਸੀ ਤੋਂ ਵੱਡੀ ਲੀਡ ਨਾਲ ਚੋਣ ਜਿੱਤ ਗਏ ਨੇ.... ਇਨ੍ਹਾ ਚੋਣਾ ਵਿੱਚ ਸਭ ਤੋਂ ਵੱਡਾ ਝਟਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਲੱਗਾ ਜੋ ਸਮ੍ਰਿਤੀ ਇਰਾਨੀ ਤੋਂ ਅਮੇਠੀ ਦੀ ਸੀਟ ਹਾਰ ਗਏ ਨੇ.... ਹਾਲਾਂਕਿ ਰਾਹੁਲ ਕੇਰਲ ਦੀ ਵਾਈਨਾਡ ਸੀਟ ਤੋਂ ਲੋਕ ਸਭਾ ਮੈਂਬਰ ਬਣਨ ਚ ਕਾਮਯਾਬ ਰਹੇ ਨੇ... ਰਾਹੁਲ ਦੀ ਮਾਤਾ ਸੋਨਿਆ ਗਾਂਧੀ ਰਾਏ ਬਰੇਲੀ ਤੋਂ ਚੋਣ ਜਿੱਤ ਗਏ ਨੇ.... ਭਾਜਪਾ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਰਵੀ ਸ਼ੰਕਰ ਪ੍ਰਸ਼ਾਦ ਵੀ ਆਪੋ ਆਪਣੀਆਂ ਸੀਟਾਂ ਜਿੱਤਨ ਚ ਕਾਮਯਾਬ ਰਹੇ ਨੇ...  ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਪਹਿਲਾ ਟਵੀਟ ਕੀਤਾ ਏ... ਉਨ੍ਹਾਂ ਲਿਖਿਆ ਏ ਕਿ ਸਭ ਕਾ ਸਾਥ+ਸਭ ਕਾ ਵਿਕਾਸ+ਸਭ ਕਾ ਵਿਸ਼ਵਾਸ=ਵਿਜੇ ਭਾਰਤ... ਇਕ ਵਾਰ ਫਿਰ ਭਾਰਤ ਦੀ ਜਿੱਤ ਹੋਈ ਏ... ਅਸੀਂ ਸਾਰੇ ਮਿਲ ਕੇ ਮਜ਼ਬੂਤ ਭਾਰਤ ਬਣਾਵਾਂਗੇ.... ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਇਸ ਜਿੱਤ ਨੂੰ ਦੇਸ਼ ਵਾਸੀਆਂ ਦੀ ਜਿੱਤ ਦੱਸਿਆ ਏ... 

Hot News

Contact Us

Copyright ©2019. Website Powered By NetMatic Technologies All Rights Reserved.