Follow us on

ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੇ ਘਮਸਾਨ ਚ ਕੁੱਦੇ ਇੱਕ ਹੋਰ ਕੈਬਨਟ ਮੰਤਰੀ

ਚੋਣਾ ਖਤਮ ਹੁੰਦੇ ਸਾਰ ਹੀ ਪੰਜਾਬ ਵਿੱਚ ਕਾਂਗਰਸ ਪਾਰਟੀ ਅੰਦਰ ਘਮਸਾਨ ਸ਼ੁਰੂ ਹੋ ਗਿਆ ਏ... ਕੈਬਨਟ ਮੰਤਰੀ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁੱਲਕੇ ਇੱਕ ਦੂਜੇ ਦੇ ਆਮਨੇ - ਸਾਹਮਣੇ ਆ ਗਏ ਨੇ.... ਪੰਜਾਬ  ਦੇ ਕਈ ਮੰਤਰੀ ਕੈਪਟਨ ਅਮਰਿੰਦਰ ਸਿੰਘ   ਦੇ ਪੱਖ ਚ ਖੜੇ ਵਿਖਾਈ ਦੇ ਰਹੇ ਨੇ.... ਹੁਣ ਕੈਬਿਨਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ  ਕੈਪਟਨ ਅਮਰਿੰਦਰ ਸਿੰਘ  ਦੇ ਹੱਕ ਵਿੱਚ ਬਿਆਨ ਦਿੱਤਾ ਏ.... ਅੱਜ ਸੰਗਰੂਰ ਵਿਖੇ ਮੀਡਿਆ ਨਾਲ ਗੱਲਬਾਤ ਕਰਦਿਆਂ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਿੱਧੂ ਦਾ ਚੋਣਾ ਤੋਂ 1 ਦਿਨ ਪਹਿਲਾਂ ਬਠਿੰਡਾ ਵਿੱਚ ਦਿੱਤਾ ਬਿਆਨ ਪਾਰਟੀ ਨੂੰ ਨੁਕਸਾਨ ਕਰ ਗਿਆ ਏ.... ਉਨ੍ਹਾ ਕਿਹਾ ਕਿ ਜੇਕਰ ਸਿੱਧੂ ਦੇ ਮਨ ਵਿੱਚ ਕਿਸੇ ਲਈ ਕੋਈ ਗੱਲ ਸੀ ਉਨ੍ਹਾਂ ਨੂੰ ਉਸ ਗੱਲ ਨੂੰ ਹਾਈ ਕਮਾਂਡ  ਦੇ ਅੱਗੇ ਰੱਖਣਾ ਚਾਹੀਦਾ ਸੀ ਨਾ ਕਿ ਮੀਡਿਆ ਚ ਜਾਣਾ ਚਾਹੀਦਾ ਸੀ.... ਉਨ੍ਹਾ ਕਿਹਾ ਕਿ ਸਿੱਧੂ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ  ਦੀ ਸਰਕਾਰ ਦੇ   ਇੱਕ ਮੰਤਰੀ ਨੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ  ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਸੀ....

Hot News

Contact Us

Copyright ©2019. Website Powered By NetMatic Technologies All Rights Reserved.