Follow us on

ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਹੜ੍ਹਾਂ ਮਗਰੋਂ ਹੁਣ ਮਹਾਮਾਰੀ ਫੈਲਣ ਦਾ ਬਣਿਆ ਖ਼ਤਰਾ

ਪੰਜਾਬ ਦੇ ਸੈਂਕੜੇ ਪਿੰਡਾਂ 'ਚ ਆਏ ਹੜ੍ਹਾਂ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ....ਬੇਸ਼ੱਕ , ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘੱਟ ਰਿਹਾ ਏ...ਪਰ ਪਿੰਡਾਂ ਵਿੱਚ ਖੜ੍ਹੇ ਹੜ੍ਹਾਂ ਦਾ ਪਾਣੀ ਘਟਣ ਦਾ ਨਾਂਅ ਨਹੀਂ ਲੈ ਰਿਹਾ .....ਜਿਸ ਕਾਰਨ ਲੋਕਾਂ ਦੀਆਂ ਮੁਸੀਬਤਾਂ ਵਿੱਚ ਵੱਡਾ ਵਾਧਾ ਹੋ ਰਿਹਾ ਏ.....ਹੜ੍ਹ ਦੌਰਾਨ ਲੋਕ ਆਰਥਿਕ ਨੁਕਸਾਨ ਤੋਂ  ਪਹਿਲਾਂ ਹੀ ਪ੍ਰੇਸ਼ਾਨ ਨੇ  ....ਉਤੋਂ ਹੁਣ ਲੋਕਾਂ ਨੂੰ ਹੋਰਨਾਂ ਮੁਸ਼ਕਿਲਾਂ ਨੇ ਵੀ ਘੇਰ ਲਿਆ ਏ.... ਹੜ੍ਹ ਪ੍ਰਭਾਵਿਤ ਪਿੰਡਾਂ ’ਚ ਬਿਜਲੀ ਸਪਲਾਈ ਠੱਪ ਪਈ ਏ....ਖੜ੍ਹੇ ਪਾਣੀ ਕਾਰਨ ਪਿੰਡਾਂ ਵਿਚ ਮੱਛਰ ਵਧ ਗਿਆ ਏ...ਫ਼ਸਲਾਂ ਦੇ ਸੜਨ , ਪੰਛੀਆਂ ਅਤੇ ਜਾਨਵਰਾਂ ਦੇ ਵੱਡੀ ਗਿਣਤੀ ਵਿਚ ਮਾਰੇ ਜਾਣ ਕਾਰਨ ਬਦਬੋ ਆਉਣ ਲੱਗ ਪਈ ਏ.... ਜਿਸ ਕਾਰਨ ਲੋਕਾਂ ਨੂੰ ਬੁਖਾਰ, ਐਲਰਜੀ, ਡਾਇਰੀਆ ਅਤੇ ਹੋਰ ਬਿਮਾਰੀਆਂ ਦੇ ਲੱਗਣ ਦਾ ਡਰ ਏ...

Hot News

Contact Us

Copyright ©2019. Website Powered By NetMatic Technologies All Rights Reserved.