Follow us on

ਖੱਟਰ ਨੇ ਸੋਨੀਆ ਗਾਂਧੀ ਨੂੰ ਕਿਹਾ ‘ਮਰੀ ਹੋਈ ਚੂਹੀ’ , ਅੱਗੋ ਕਾਂਗਰਸੀਆਂ ਨੇ ਵੀ ਖੱਟਰ ਨੂੰ ਦੱਸਿਆ ‘ਖੱਚਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਇਕ ਚੋਣ ਰੈਲੀ ਦੌਰਾਨ ਮਨੋਹਰ ਲਾਲ ਖੱਟਰ ਨੇ ਸੋਨੀਆ ਗਾਂਧੀ ਨੂੰ ਮਰੀ ਹੋਈ ਚੂਹੀ ਕਹਿ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਨੇ ਵੀ ਖੱਟਰ ‘ਤੇ ਪਲਟਵਾਰ ਕੀਤਾ। ਪਾਰਟੀ ਨੇ ਸੀਐਮ ਤੋਂ ਮਾਫੀ ਮੰਗਣ ਲਈ ਕਿਹਾ। ਉਥੇ ਹੀ ਕਾਂਗਰਸੀ ਆਗੂ ਨੇ ਖੱਟਰ ਨੂੰ ‘ਖੱਚਰ’ ਕਹਿ ਦਿੱਤਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, ‘‘ਲੋਕ ਸਭਾ ਚੋਣਾਂ 2019 ‘ਚ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਬਾਅਦ ਉਹ ਕਹਿਣ ਲੱਗੇ ਕਿ ਪਾਰਟੀ ਦਾ ਨਵਾਂ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰ ਦਾ ਹੋਣਾ ਚਾਹੀਦਾ ਹੈ। ਸਾਨੂੰ ਲਗਾ ਇਹ ਕਾਫ਼ੀ ਚੰਗਾ ਕਦਮ ਹੈ ਅਤੇ ਪਰਿਵਾਰਵਾਦ ਨੂੰ ਖਤਮ ਕਰਨ ਦੀ ਪਹਿਲ ਹੈ। ਉਨ੍ਹਾਂ ਨੇ ਪੂਰੇ ਦੇਸ਼ ‘ਚ ਕਰੀਬ 3 ਮਹੀਨੇ ਤੱਕ ਨਵੇਂ ਪ੍ਰਧਾਨ ਦੀ ਤਲਾਸ਼ ਕੀਤੀ। 3 ਮਹੀਨੇ ਬਾਅਦ ਪ੍ਰਧਾਨ ਕੌਣ ਬਣਿਆ ? ਸੋਨੀਆ ਗਾਂਧੀ। ਖੋਦਾ ਪਹਾੜ ਨਿਕਲੀ ਚੂਹਿਆ, ਉਹ ਵੀ ਮਰੀ ਹੋਈ। ਇਹ ਉਨ੍ਹਾਂ ਦੀ ਹਾਲਤ ਹੈ। ’’
ਖੱਟਰ ਦੇ ਵਿਵਾਦਿਤ ਬਿਆਨ ‘ਤੇ ਕਾਂਗਰਸ ਨੇ ਨਾਰਾਜ਼ਗੀ ਜਾਹਰ ਕੀਤੀ ਹੈ। ਪਾਰਟੀ ਨੇ ਆਪਣੇ ਆਫੀਸ਼ੀਅਲ ਟਵਿਟਰ ਹੈਂਡਲ ਤੋਂ ਲਿਖਿਆ, ‘‘ਬੀਜੇਪੀ ਦੇ ਮੁੱਖ ਮੰਤਰੀ ਦਾ ਇਹ ਕੁਮੈਂਟ ਸੱਤਾਧਾਰੀ ਪਾਰਟੀ ਦੀ ਮਹਿਲਾ ਵਿਰੋਧੀ ਅਕਸ ਨੂੰ ਪੇਸ਼ ਕਰਦਾ ਹੈ। ਉਨ੍ਹਾਂ ਦਾ ਬਿਆਨ ਨਿੰਦਣਯੋਗ ਹੈ। ਅਸੀ ਮੰਗ ਕਰਦੇ ਹਾਂ ਕਿ ਉਹ ਸੋਨੀਆ ਗਾਂਧੀ ਤੋਂ ਤੁਰੰਤ ਮਾਫੀ ਮੰਗਣ। ’’
ਸੀਐਮ ਮਨੋਹਰ ਲਾਲ ਦੇ ਬਿਆਨ ‘ਤੇ ਕਾਂਗਰਸ ਨੇਤਾਵਾਂ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਸ ਵਿਚ ਮਹਾਰਾਸ਼ਟਰ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨਿਤੀਨ ਰਾਉਤ ਨੇ ਮਨੋਹਰ ਲਾਲ ਦੀ ਟਿੱਪਣੀ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਸੀਐਮ ਖੱਟਰ ਨਹੀਂ ‘ਖੱਚਰ’ ਹਨ।

Hot News

Contact Us

Copyright ©2019. Website Powered By NetMatic Technologies All Rights Reserved.