Follow us on

ਓਂਟੇਰੀਓ ਦੇ ਸਿੱਖ ਮੋਟਰਸਾਇਕਲ ਕਲੱਬ ਨੇ ਦੂਜੀ ਸਾਲਾਨਾ Ride Against Diabetes ਦਾ ਕੀਤਾ ਆਯੋਜਨ.

ਪੂਰੇ ਕੈਨੇਡਾ ਵਿਚ ਮੋਟਰਸਾਈਕਲ ਕਲੱਬਾਂ ਦੀ ਸਹਾਇਤਾ ਨਾਲ , ਓਂਟੇਰੀਓ ਦੇ ਸਿੱਖ ਮੋਟਰਸਕਲਕਲ ਕਲੱਬ ਨੇ ਡਾਈਬੀਟੀਜ਼ ਕੈਨਡਾ ਦੇ ਲਾਭ ਲਈ ਦੂਜੀ ਸਾਲਾਨਾ ਰਾਈਡ ਦਾ ਆਯੋਜਨ ਕੀਤਾ ਗਿਆ ....ਸਿੱਖ ਮੋਟਰਸਾਈਕਲ ਕਲੱਬ ਵਲੋਂ ਇਹ ਰਾਈਡ ਓਂਟਾਰੀਓ ਖਾਲਸਾ ਦਰਬਾਰ ਤੋਂ ਸੁ਼ਰੂ ਕੀਤੀ ਗਈ ਜੋ ਕਿ  ਡਨਵਿਨ ਮਿਸੀਸਾਗਾ ਗੁਰਦੁਆਰਾ ਸਾਹਿਬ , ਸਿੱਖ ਸਪਿਰਚੂ-ਅਲ ਸੈਂਟਰ ਤੋਂ ਹੁੰਦੀ ਹੋਈ ਓਂਟਾਰੀਓ ਖਾਲਸਾ ਦਰਬਾਰ ਵਿਖੇ ਪਹੁੰਚ ਕੇ ਸਮਾਪਤ ਹੋਈ.... ਇਸ ਦੌਰਾਨ ਰਾਈਡ ਦੇ ਗੁਰੂ ਘਰਾਂ ਵਿਚ ਪਹੁੰਚਣ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਸਵਾਗਤ ਲਈ ਸਿੱਖ ਮੋਟਰਸਾਈਕਲ ਕਲੱਬ ਨੇ ਕਮੇਟੀਆਂ ਦਾ ਧੰਨਵਾਦ ਕੀਤਾ...ਇਸ ਰਾਈਡ ਵਿਚ 40 ਦੇ ਕਰੀਬ ਮੋਟਰਸਾਈਕਲ ਸਵਾਰਾਂ ਨੇ ਹਿੱਸਾ ਲਿਆ ਅਤੇ ਹਰ ਮੈਂਬਰ ਨੇ ਆਪਣੇ ਵਲੋਂ 200 ਡਾਲਰ ਪਾ ਕੇ 15 ਹਜ਼ਾਰ ਡਾਲਰ ਇਕੱਤਰ ਕੀਤੇ....ਜੋ ਕਿ ਡਾਈਬੀਟੀਜ਼ ਕੈਨਡਾ ਨੂੰ ਦੇ ਦਿੱਤੇ ਗਏ....

Hot News

Contact Us

Copyright ©2019. Website Powered By NetMatic Technologies All Rights Reserved.