Follow us on

ਦੂਜੇ ਮੁਲਕ ਰੋਬੋਟਾਂ ਦੀ ਫ਼ੌਜ ਬਣਾ ਰਹੇ ਆ, ਇੱਥੇ ਬਣਦੇ ਆ ਚੌਕੀਦਾਰ ਉਹ ਵੀ ‘ਚੋਰ – ਸਿੱਧੂ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਪੇਟੇ ‘ਚ ਲੈਦਿਆਂ ਕਿਹਾ ਹੈ ਕਿ ਚੌਕੀਦਾਰ ਕਦੇ ਵੀ ਗਰੀਬਾਂ ਦੇ ਘਰ ਅੱਗੇ ਨਹੀਂ ਖੜ੍ਹਦਾ ਸਗੋਂ ਅੰਬਾਨੀ, ਅਡਾਨੀ ਵਰਗੇ ਅਮੀਰਾਂ ਦੀ ਰਖਵਾਲੀ ਕਰਦਾ ਹੈ। ਸਿੱਧੂ ਨੇ ਕਿਹਾ ਕਿ ਅਮਰੀਕਾ ਮੰਗਲ ਗ੍ਰਹਿ ’ਤੇ ਜਾ ਕੇ ਜ਼ਿੰਦਗੀ ਦੀ ਭਾਲ ਕਰ ਰਿਹਾ ਹੈ, ਰੂਸ ਰੋਬੋਟਸ ਦੀ ਫ਼ੌਜ ਤਿਆਰ ਕਰ ਰਿਹਾ ਹੈ ਤੇ ਭਾਰਤ ਚੌਕੀਦਾਰ ਬਣਾ ਰਿਹਾ ਹੈ ਉਹ ਵੀ ਚੋਰ। ਚੌਕੀਦਾਰ ਦੀ ਪਰਿਭਾਸ਼ਾ ਸਪੱਸ਼ਟ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਮੋਦੀ ਕਹਿੰਦਾ ਹੈ ਕਿ ਮੈਂ ਚੌਕੀਦਾਰ ਹਾਂ ਪਰ ਕੀ ਕਦੇ ਕਿਸੇ ਨੇ ਚੌਕੀਦਾਰ ਨੂੰ ਗਰੀਬਾਂ ਦੇ ਘਰ ਦੇ ਬਾਹਰ ਖੜ੍ਹਾ ਵੇਖਿਆ ਹੈ ਜਾਂ ਗਰੀਬਾਂ ਦੀ ਚੌਕੀਦਾਰੀ ਕਰਦੇ ਕਿਸੇ ਨੂੰ ਕਦੇ ਵੇਖਿਆ ਹੈ। ਚੌਕੀਦਾਰ ਹਮੇਸ਼ਾ ਅਮੀਰਾਂ ਦਾ ਹੁੰਦਾ ਹੈ ਤੇ ਅਮੀਰਾਂ ਦੇ ਘਰਾਂ ਦੇ ਬਾਹਰ ਖੜ੍ਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਰਕਾਰ ਲੋਕਾਂ ਦੇ ਵਾਸਤੇ ਹੁੰਦੀ ਹੈ ਪਰ ਇਹ ਲੋਕਾਂ ਦੀ ਸਰਕਾਰ ਅੰਬਾਨੀ, ਅਡਾਨੀ ਵਰਗਿਆਂ ਵਾਸਤੇ ਹੈ। ਕਿਸਾਨ ਕਰਜ਼ਿਆਂ ਬਾਰੇ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਮੋਦੀ ਨੇ ਕਿਸਾਨਾਂ ਦੀ ਪਾਈ ਤੱਕ ਮਾਫ਼ ਨਹੀਂ ਕੀਤੀ। ਮਨਮੋਹਨ ਸਿੰਘ ਜੀ ਸਨ ਜਿੰਨ੍ਹਾਂ ਨੇ ਕਿਸਾਨਾਂ ਦਾ 72 ਹਜ਼ਾਰ ਕਰੋੜ ਦਾ ਕਰਜ਼ ਮਾਫ਼ ਕੀਤਾ ਸੀ, ਰਾਹੁਲ ਗਾਂਧੀ ਜੀ ਹਨ ਜਿੰਨ੍ਹਾਂ ਨੇ 2 ਦਿਨਾਂ ਵਿਚ ਕਿਸਾਨਾਂ ਦਾ ਕਰਜ਼ ਮਾਫ਼ ਕੀਤਾ।

Hot News

Contact Us

Copyright ©2019. Website Powered By NetMatic Technologies All Rights Reserved.