Follow us on

ਸ੍ਰੀਲੰਕਾ ‘ਚ ਹੋਇਆ ਸੀਰੀਅਲ ਬਲਾਸਟ 3 ਭਾਰਤੀਆਂ ਸਮੇਤ 290 ਲੋਕਾਂ ਦੀ ਮੌਤ, 500 ਤੋਂ ਜ਼ਿਆਦਾ ਲੋਕ ਜ਼ਖ਼ਮੀ

ਕੋਲੰਬੋ: ਸ੍ਰੀਲੰਕਾ ‘ਚ ਸੀਰੀਅਲ ਬਲਾਸਟ ‘ਚ ਹੁਣ ਤਕ 3 ਭਾਰਤੀਆਂ ਸਮੇਤ 290 ਲੋਕਾਂ ਦੀ ਮੌਤ ਹੋ ਚੁੱਕੀ ਏ.. ਜਦੋਕਿ ਇਸ ਹਾਦਸੇ ‘ਚ 500 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਨੇ... ਇਨ੍ਹਾਂ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਪੁਲਿਸ ਨੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਏ... ਇਨ੍ਹਾਂ ਲੋਕਾਂ ਨੂੰ ਕੋਲੰਬੋ ਅਤੇ ਇੱਥੋ ਦੇ ਨੇੜੇਲੇ ਦੋ ਸਥਾਨਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਏ....ਧਮਾਕਿਆਂ ਦੀ ਜ਼ਿੰਮੇਦਾਰੀ ਅਜੇ ਤੱਕ ਕਿਸੇ ਵਿ ਅੱਤਵਾਦੀ ਜਥੇਬੰਦੀ ਨੇ ਨਹੀਂ ਲਈ.....ਜ਼ਿਕਰਯੋਗ ਏ ਕਿ ਸ੍ਰੀਲੰਕਾ ‘ਚ ਅੱਤਵਾਦੀਆਂ ਨੇ ਕੱਲ੍ਹ 3 ਚਰਚ ਅਤੇ 5 ਹੋਟਲਾਂ ਨੂੰ ਨਿਸ਼ਾਨਾ ਬਣਾਉਦਿਆਂ ਇਹ ਧਮਾਕੇ ਕੀਤੇ....


ਕੋਲੰਬੋ ‘ਚ ਭਾਰਤੀ ਅੰਬੈਸੀ ਨੇ ਨੇ ਕਿਹਾ ਕਿ ਸ੍ਰੀਲੰਕਾ ਦੇ ਹਾਲਾਤਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਭਾਗ ਨੇ ਕੁਝ ਹੈਲਪ-ਲਾਈਨ ਨੰਬਰ ਵੀ ਜਾਰੀ ਕੀਤਾ ਹੈ, “+94777903082, +94112422788, +94112422789, +94777902082, +94772234176.”

ਸ੍ਰੀਲੰਕਾ ‘ਚ ਧਮਾਕਿਆ ਤੋਂ ਬਾਅਦ ਸਰਕਾਰ ਨੇ ਤੁਰੰਤ ਪ੍ਰਭਾਅ ਤੋਂ ਬਾਅਦ ਕਰਫਿਊ ਲੱਗਾ ਦਿੱਤਾ। ਇਨਾਂ ਹੀ ਨਹੀ ਸੋਸ਼ਲ ਮੀਡੀਆ ‘ਤ ਵੀ ਸਥਾਈ ਬੈਨ ਲੱਗਾ ਦਿੱਤਾ ਹੈ। ਅੱਜ ਪੂਰੇ ਸ੍ਰੀਲੰਕਾ ‘ਚ ਛੁੱਟੀ ਐਲਾਨ ਦਿੱਤੀ ਗਈ ਹੈ।

Hot News

Contact Us

Copyright ©2019. Website Powered By NetMatic Technologies All Rights Reserved.