Follow us on

ਸ੍ਰੀ ਲੰਕਾ 'ਚ ਹੋਏ ਬੰਬ ਧਮਾਕਿਆਂ ਦੀ ਅੱਤਵਾਦੀ ਸੰਗਠਨ ਇਸਲਾਮਿਕ  ਸਟੇਟ ਨੇ ਲਈ ਜ਼ਿਮੇਵਾਰੀ

ਬੀਤੇ ਦਿਨੀਂ ਸ੍ਰੀ ਲੰਕਾ 'ਚ ਹੋਏ ਆਤਮਘਾਤੀ ਹਮਲੇ ਅਤੇ ਬੰਬ ਧਮਾਕਿਆਂ ਦੀ ਜ਼ਿਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ  ਸਟੇਟ ਨੇ ਲਈ ਹੈ | ਅਤੇ ਇਨ੍ਹਾਂ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ  300 ਤੋਂ ਪਾਰ ਹੋ ਗਈ ਹੈ | ਜਦਕਿ 500 ਤੋ ਵੱਧ  ਜ਼ਖ਼ਮੀ ਦੱਸੇ ਜਾ ਰਹੇ ਹਨ | ਇਥੇ ਦੱਸਣਾ ਬਣਦਾ ਹੈ ਕਿ ਐਤਵਾਰ ਨੂੰ ਅੱਤਵਾਦੀਆਂ ਨੇ ਸ੍ਰੀ ਲੰਕਾ ਦੇ ਤਿੰਨ ਗਿਰਜਾਘਰਾਂ  ਅਤੇ ਪੰਜ ਹੋਟਲਾਂ ਨੂੰ ਨਿਸ਼ਾਨਾਂ ਬਣਾਉਂਦਿਆਂ ਸਿਲਸਿਲੇਵਾਰ ਬੰਬ ਧਮਾਕੇ ਕੀਤੇ ਸਨ | ਜਿਨ੍ਹਾਂ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 300 ਤੋ ਪਾਰ ਹੋ ਗਈ ਹੈ |  ਇਨ੍ਹਾਂ 'ਚ ਦੱਸ ਭਾਰਤੀ ਨਾਗਰਿਕ ਵੀ ਸ਼ਾਮਲ ਹਨ | ਇਨ੍ਹਾਂ ਹਮਲਿਆਂ ਨੂੰ ਦੇਖਦਿਆਂ  ਅੱਜ ਸ੍ਰੀ ਲੰਕਾ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ | ਦੇਸ਼ ਚ ਹੰਗਾਮੀ ਹਾਲਤ ਦਾ ਐਲਾਨ ਵੀ ਕਰ ਦਿੱਤਾ ਗਿਆ ਏ   

Hot News

Contact Us

Copyright ©2019. Website Powered By NetMatic Technologies All Rights Reserved.