Follow us on

ਬਟਾਲਾ ਅਤੇ ਅੰਮ੍ਰਿਤਸਰ ਹਸਪਤਾਲ 'ਚ ਜ਼ੇਰੇ ਇਲਾਜ਼ ਵਿਅਕਤੀਆਂ ਨਾਲ ਸੰਨੀ ਦਿਉਲ ਨੇ ਕੀਤੀ ਮੁਲਾਕਾਤ

ਮੀਡਿਆ 'ਚ ਖਬਰਾਂ ਅਤੇ ਜਨਤਾ ਦੀ ਭੜਾਸ  ਮਗਰੋਂ ਬਟਾਲਾ ਪਟਾਕਾ ਫੈਕਟਰੀ ਧਮਾਕੇ ਚ ਜ਼ਖਮੀ ਹੋਏ ਵਿਅਕਤੀਆਂ ਦਾ ਹਾਲ ਜਾਣਨ ਲਈ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਉਲ ਬੀਤੀ ਸ਼ਾਮ ਬਟਾਲਾ ਹਸਪਤਾਲ ਪਹੁੰਚੇ....ਇਸ ਉਪਰੰਤ ਉਹ ਅੰਮ੍ਰਿਤਸਰ ਪਹੁੰਚੇ....ਇਸ ਮੌਕੇ ਮੀਡਿਆ ਨਲ ਗੱਲਬਾਤ ਕਰਦਿਆਂ ਸਨੀ ਦਿਉਲ ਨੇ ਕਿਹਾ ਉਨ੍ਹਾਂ ਨੂੰ ਇਸ ਹਾਦਸੇ ਤੋਂ ਡੂੰਘਾ ਦੁੱਖ ਪਹੁੰਚਿਆ ਏ.....ਅਤੇ ਉਹ ਇਸ ਮੁਸੀਬਤ ਦੀ ਘੜੀ ਚ ਪੀੜਤ ਪਰਿਵਾਰਾਂ ਦੇ ਨਾਲ ਨੇ...ਅਤੇ ਸਰਕਾਰ ਵਲੋਂ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ...ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ...ਇਸ ਉਪਰੰਤ ਸਨੀ ਦਿਉਲ ਗੁਰੂ ਨਾਨਕ ਦੇਵ ਹਸਪਤਾਲ ਚ ਪਹੁੰਚੇ ਜਿਥੇ ਉਨ੍ਹਾਂ ਜ਼ੇਰੇ ਇਲਾਜ਼ ਵਿਅਕਤੀਆਂ ਨਾਲ ਮੁਲਾਕਾਤ ਕੀਤੀ.....ਪਰ ਉਹ ਇਥੇ ਸਿਰਫ਼ ਪੰਜ ਮਿਟ ਹੀ ਰੁਕੇ.....ਜਦੋਂ ਸਨੀ ਦਿਉਲ ਦੀ ਫੇਰੀ ਸਬੰਧੀ ਪੀੜਤ ਪ੍ਰਿਵਾਰਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਨੀ ਦਿਉਲ ਖਿਲਾਫ਼ ਜੰਮ ਕੇ ਭੜਾਸ ਕੱਢੀ.....ਉਨ੍ਹਾਂ ਕਿਹਾ ਕਿ ਸਨੀ ਦਿਓਲ ਨੂੰ ਉਨ੍ਹਾਂ ਆਪਣੇ ਦਰਦ ਚ ਸ਼ਾਮਲ ਹੋਣ ਅਤੇ ਹਲਕੇ ਦੇ ਵਿਕਾਸ ਲਈ ਚੁਣਿਆ ਸੀ...ਪਰ ਅੱਜ ਉਹ ਹਾਲ ਜਾਨਣ ਲਈ ਤਾਂ ਜਰੂਰ ਆਏ ਸਨ...ਪਰ ਬਿਨ੍ਹਾਂ ਕੋਈ ਸਹਾਇਤਾ ਦਿੱਤੇ ਵਾਪਸ ਚਲੇ ਗਏ ਨੇ...

Hot News

Contact Us

Copyright ©2019. Website Powered By NetMatic Technologies All Rights Reserved.