Follow us on

ਸੁਪਰੀਮ ਕੋਰਟ 'ਚ ਦਿੱਲੀ ਦੇ ਤੁਗਲਕਾਬਾਦ 'ਚ ਢਾਹੇ ਗਏ ਭਗਤ ਰਵਿਦਾਸ ਮੰਦਰ ਮਾਮਲੇ 'ਤੇ ਹੋਈ ਸੁਣਵਾਈ

ਸੁਪਰੀਮ ਕੋਰਟ ਨੇ ਰਾਜਧਾਨੀ ਦਿੱਲੀ ਦੇ ਤੁਗਲਕਾਬਾਦ 'ਚ ਢਾਹੇ ਗਏ ਭਗਤ ਰਵਿਦਾਸ ਮੰਦਰ ਦੇ ਮੁੜ ਨਿਰਮਾਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਏ....ਇਸ ਦੇ ਨਾਲ ਹੀ ਅਦਾਲਤ ਨੇ ਪਟੀਸ਼ਨਕਰਤਾਵਾਂ ਨੂੰ ਸਲਾਹ ਦਿੱਤੀ ਏ ਕਿ ਉਹ ਅਟਾਰਨੀ ਜਨਰਲ ਕੇ.ਕੇ. ਵੇਨੂੰਗੋਪਾਲ ਨਾਲ ਬੈਠ ਕੇ ਸਲਾਹ ਕਰਨ ਅਤੇ ਜੇਕਰ ਕਿਸੇ ਬਦਲਵੇਂ ਸਥਾਨ 'ਤੇ ਸਹਿਮਤੀ ਬਣਦੀ ਏ ਤਾਂ ਅਦਾਲਤ ਨੂੰ ਦੱਸਣ ..... ਬੈਂਚ ਨੇ ਕਿਹਾ ਕਿ ਉਹ ਹਰ ਵਿਅਕਤੀ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਨੇ ਪਰ ਹੁਣ ਉੱਥੇ ਫਿਰ ਤੋਂ ਮੰਦਰ ਨਹੀਂ ਬਣਾਇਆ ਜਾ ਸਕਦਾ.....ਅਦਾਲਤ ਨੇ  ਮਾਮਲੇ ਦੀ ਸੁਣਵਾਈ ਲਈ 18 ਅਕਤੂਬਰ ਦੀ ਤਰੀਕ ਤੈਅ ਕੀਤੀ ਏ....ਜ਼ਿਕਰਯੋਗ ਏ ਕਿ ਸੁਪਰੀਮ ਕੋਰਟ ਦੇ ਆਦੇਸ਼ 'ਤੇ DDA ਨੇ 10 ਅਗਸਤ ਨੂੰ ਭਗਤ ਰਵਿਦਾਸ ਦੇ ਮੰਦਰ ਨੂੰ ਤੋੜ ਦਿੱਤਾ ਸੀ..... ਜਿਸ ਮਗਰੋਂ ਰਵਿਦਾਸ ਭਾਈਚਾਰੇ ਨੇ ਸਖਤ ਵਿਰੋਧ ਕੀਤਾ ਸੀ....

Hot News

Contact Us

Copyright ©2019. Website Powered By NetMatic Technologies All Rights Reserved.