Follow us on

TELUS ਦੇ ਵਲੰਟੀਅਰਾਂ ਵਲੋਂ ਮਿਸੀਸਾਗਾ ਦੇ ‘ਸੇਵਾ ਫ਼ੂਡ ਬੈਂਕ’ ਨੂੰ ਤਨੋਂ-ਮਨੋਂ ਮਦਦ

TELUS ਦੇ ਵਲੰਟੀਅਰਾਂ ਵਲੋਂ ਮਿਸੀਸਾਗਾ ਦੇ ‘ਸੇਵਾ ਫ਼ੂਡ ਬੈਂਕ’ ਨੂੰ ਤਨੋਂ-ਮਨੋਂ ਮਦਦ
 
 
ਮਿਸੀਸਾਗਾ, ਉਨਟਾਰੀਓ –ਜਿਵੇਂ ਕਿ ਆਪਾਂ ਸਾਰੇ ਰਹਿਣ, ਕੰਮ ਅਤੇ ਸੇਵਾ ਕਰਨ ਸਮੇਂ ਆਪੋ-ਆਪਣੇ ਸਮਾਜ ਵਿੱਚ ਬਣਦਾ ਯੋਗਦਾਨ ਪਾਉਣ ਲਈ ਵਚਨਬੱਧ ਹੁੰਦੇ ਹਾਂ, ਤਿਵੇਂ ਹੀ ਗ੍ਰੇਟਰ ਟੋਰਾਂਟੋ ਏਰੀਏ ’ਚ ਵਸਦੇ TELUS ਦੇ ਵਲੰਟੀਅਰਾਂ ਨੇ ਅੱਜ ‘ਸੇਵਾ ਫ਼ੂਡ ਬੈਂਕ’ ’ਚ ਸਮਾਂ ਬਿਤਾਇਆ ਅਤੇ ਗ਼ਰੀਬੀ ਤੇ ਭੁੱਖ ਨਾਲ ਜੂਝ ਰਹੇ ਸਥਾਨਕ ਪਰਿਵਾਰਾਂ ਨੂੰ ਭੋਜਨ ਮੁਹੱਈਆ ਕਰਵਾਉਣ ਦੇ ਮਿਸ਼ਨ ਲਈ Seva ਟੀਮ ਦੇ ਕੰਮ ਵਿੱਚ ਮਦਦ ਕੀਤੀ। ਵਲੰਟੀਅਰਾਂ ਨੇ ਹਾਲੀਆ ਡਿਲੀਵਰੀਜ਼ ’ਚੋਂ ਖਾਣੇ ਦੀ ਛਾਂਟੀ ਕਰ ਕੇ ਅਲਮਾਰੀਆਂ ’ਚ ਸਜਾਇਆ ਅਤੇ ਉਸ ਨੂੰ ਵੰਡਣ ਦੇ ਯੋਗ ਬਣਾਇਆ। Seva Food Bank ਅਤੇ ਇਸ ਦੇ ਸਥਾਨਕ ਵਲੰਟੀਅਰ ਹਰ ਮਹੀਨੇ ਮਾਲਟਨ ਅਤੇ ਵੌਲਫ਼ਡੇਲ ਜਿਹੇ ਸਥਾਨਾਂ ਦੇ 800 ਪਰਿਵਾਰਾਂ ਦੀ ਮਦਦ ਕਰਦੇ ਹਨ।
 
TELUS ’ਚ ਕਾਰਪੋਰੇਟ ਸਿਟੀਜ਼ਨ ਦੇ ਵਾਈਸ ਪ੍ਰੈਜ਼ੀਡੈਂਟ ਜਿੱਲ ਸ਼ਨਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, ‘TELUS ਦੇ ਐਵਾਰਡ ਜੇਤੂ ਸੱਭਿਆਚਾਰ ਦੀਆਂ ਵੱਡੀਆਂ ਖ਼ੂਬੀਆਂ ਵਿੱਚੋਂ ਇੱਕ ਇਹ ਵੀ ਹੈ ਕਿ ਸਾਡੀ ਟੀਮ ਆਪਣਾ ਬਣਦਾ ਯੋਗਦਾਨ ਪਾਉਣ ਲਈ ਸਦਾ ਤਹਿ-ਦਿਲੋਂ ਵਚਨਬੱਧ ਰਹਿੰਦੀ ਹੈ ਅਤੇ Seva Food Bank ਜਿਹੇ ਸਥਾਨਕ ਸਮਾਜ-ਭਲਾਈ ਸੰਗਠਨਾਂ ਨੂੰ ਸਾਡੀ ਸਹਾਇਤਾ ਰਾਹੀਂ ਵਿਭਿੰਨਤਾ ਨੂੰ ਅਪਣਾਉਂਦੀ ਹੈ।’ ਉਨ੍ਹਾਂ ਅੱਗੇ ਕਿਹਾ, ‘ ਸਾਡੀ ਬੇਹੱਦ ਸ਼ਾਨਦਾਰ ਟੀਮ ਨੇ ਇਸ ਦੁਨੀਆ ਨੂੰ ਹੋਰ ਬਿਹਤਰ ਜਗ੍ਹਾ ਬਣਾਉਣ ਲਈ ਵਿਲੱਖਣ ਸਮਰਪਣ ਦੀ ਭਾਵਨਾ ਨਾਲ ਸੇਵਾ ਕਰਦਿਆਂ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਜਿਸ ਨਾਲ TELUS ਦੇਸ਼ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੀ ਕੰਪਨੀ ਬਣ ਗਈ ਹੈ।’’
 
Seva Food Bank ਦੀ ਟੀਮ ਇਹ ਮੰਨਦੀ ਹੈ ਕਿ ਸਮਾਜ ਦੇ ਸਾਰੇ ਮੈਂਬਰਾਂ ਦੀ ਨਿਮਰਤਾ, ਤਰਸ ਅਤੇ ਸ਼ੁਕਰਾਨੇ ਦੀ ਭਾਵਨਾ ਨਾਲ ਹਰੇਕ ਨੂੰ ਇੱਕ-ਸਮਾਨ ਸਮਝਦੇ ਹੋਏ ਪੂਰੇ ਮਾਣ ਅਤੇ ਸਤਿਕਾਰ ਨਾਲ ਆਪਣੇ ਭਾਈਚਾਰੇ ਦੀ ਸੇਵਾ ਕਰ ਕੇ ਆਪੋ-ਆਪਣਾ ਬਣਦਾ ਯੋਗਦਾਨ ਪਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ। ਸਮਾਜ ਦੀ ਇਹੋ ਜਿਹੀ ਭਾਵਨਾ TELUS ਦੇ – ‘‘ਅਸੀਂ ਉੱਥੇ ਹੀ ਬਣਦਾ ਯੋਗਦਾਨ ਪਾਉਂਦੇ, ਜਿੱਥੇ ਅਸੀਂ ਰਹਿੰਦੇ’’ ਵਾਲੇ ਇਸ ਤਹਿ-ਦਿਲ ਫ਼ਲਸਫ਼ੇ ਦੇ ਹੀ ਸਮਾਨ ਹੈ
 
Seva Food Bank ਦੇ ਐਗਜ਼ੀਕਿਊਟਿਵ ਡਾਇਰੈਕਟਰ ਰਾਸ਼ਿਦਾ ਕੁਰੈਸ਼ੀ ਨੇ ਕਿਹਾ, ‘‘Seva Food Bank ਵਲੋਂ TELUS ਵਲੰਟੀਅਰਾਂ ਦਾ ਧੰਨਵਾਦ ਕਿ ਉਨ੍ਹਾਂ ਹਰ ਸਾਲ ਵਾਂਗ ਆਪਣੀ ‘TELUS ਡੇਅਜ਼ ਆਫ਼ ਗਿਵਿੰਗ ਕੈਂਪੇਨ’ ਤਹਿਤ ਸਖ਼ਤ ਮਿਹਨਤ ਕੀਤੀ।’’ ਉਨ੍ਹਾਂ ਇਹ ਵੀ ਕਿਹਾ, ‘‘ਇਸ ਤੋਂ ਇਸ ਸੰਗਠਨ ਦੀਆਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਬਾਰੇ ਸਭ ਨੂੰ ਪਤਾ ਲੱਗਦਾ ਹੈ, ਜਦੋਂ ਤੁਹਾਡੇ ਇੰਨੀ ਵੰਡੀ ਗਿਣਤੀ ’ਚ ਮੁਲਾਜ਼ਮ Seva ਜਿਹੀਆਂ ਜਥੇਬੰਦੀਆਂ ਦੀ ਮਦਦ ਕਰਦੇ ਹਨ ਅਤੇ ਆਪਣੇ ਸਥਾਨਕ ਭਾਈਚਾਰਿਆਂ ਵਿੱਚ ਯੋਗਦਾਨ ਪਾਉਂਦੇ ਹਨ।’’
 
ਪਿਛਲੇ ਵਰ੍ਹੇ, TELUS ਵਲੋਂ Seva Food Bank ਜਿਹੇ ਚੈਰਿਟੇਬਲ ਸੰਗਠਨਾਂ ਲਈ $150 ਮਿਲੀਅਨ ਅਤੇ ਇੱਕ ਮਿਲੀਅਨ ਘੰਟਿਆਂ ਦਾ ਯੋਗਦਾਨ ਪਾਇਆ ਜਾ ਚੁੱਕਾ ਹੈ, ਤਾਂ ਜੋ ਸਮੁੱਚੇ ਕੈਨੇਡਾ ’ਚ ਵਸਦੇ ਭਾਈਚਾਰੇ ਮਜ਼ਬੂਤ ਅਤੇ ਤੰਦਰੁਸਤ ਹੋ ਸਕਣ ਅਤੇ ਇੰਝ TELUS #MostGivingCompany ਬਣ ਗਈ ਹੈ। ਸਾਲ 2000 ਤੋਂ ਹੁਣ ਤੱਕ, TELUS ਵਲੋਂ ਕੈਨੇਡਾ ’ਚ $1.2 ਬਿਲੀਅਨ ਦਾ ਯੋਗਦਾਨ ਪਾਇਆ ਜਾ ਚੁੱਕਾ ਹੈ; ਜਿਸ ਵਿੱਚ $690 ਮਿਲੀਅਨ ਦੀ ਵਿੱਤੀ ਮਦਦ ਅਤੇ ਦੇਖ-ਭਾਲ ਅਤੇ ਵਲੰਟਰੀ ਸੇਵਾ ਦੇ 1.3 ਮਿਲੀਅਨ ਦਿਨ ਸ਼ਾਮਲ ਹਨ।
 
ਇਸੇ ਮਹੀਨੇ 14ਵਾਂ ਸਾਲਾਨਾ ‘‘TELUS ਡੇਅ ਆਫ਼ ਗਿਵਿੰਗ’’ ਸ਼ੁਰੂ ਹੁੰਦਾ ਹੈ, ਜਦੋਂ TELUS ਦੇ ਸਮੁੱਚੇ ਵਿਸ਼ਵ ’ਚ 40,000 ਟੀਮ ਮੈਂਬਰ ਅਤੇ ਸੇਵਾ-ਮੁਕਤ ਮੁਲਾਜ਼ਮ ਆਪਣੀ ਮਰਜ਼ੀ ਨਾਲ ਹਜ਼ਾਰਾਂ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਇੰਝ ਉਹ ਸਮੁੱਚੇ ਕੈਨੇਡਾ ਅਤੇ ਪੂਰੀ ਦੁਨੀਆ ਵਿੱਚ ਵਧੇਰੇ ਹੰਢਣਸਾਰ ਭਾਈਚਾਰੇ ਸਿਰਜਣ ਵਿੱਚ ਮਦਦ ਕਰਦੇ ਹਨ। TELUS ਡੇਅਜ਼ ਆਫ਼ ਗਿਵਿੰਗ ਰਾਹੀਂ, TELUS ਲੱਖਾਂ ਕੈਨੇਡੀਅਨਾਂ ਅਤੇ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਪ੍ਰੇਰਿਤ ਕਰ ਕੇ ਆਸਵੰਦ ਬਣਾਉਣ ਅਤੇ ਉਨ੍ਹਾਂ ਦੇ ਹਾਲਾਤ ਸੁਧਾਰਦਾ ਹੈ। ਸਾਲ 2018 ਦੌਰਾਨ ਸਮੁੱਚੇ ਕੈਨੇਡਾ ’ਚ 36,000 TELUS ਵਲੰਟੀਅਰ ‘‘TELUS ਡੇਅਜ਼ ਆਫ਼ ਗਿਵਿੰਗ’’ ਈਵੈਂਟਸ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਫ਼ੂਡ ਬੈਂਕਾਂ ਵਿੱਚ 68,000 ਪੌਂਡ ਭੋਜਨ ਦੀ ਛਾਂਟੀ ਕੀਤੀ ਸੀ, ਲੋੜਵੰਦ ਬੱਚਿਆਂ ਨੂੰ ਸਕੂਲਾਂ ਵਿੱਚ ਸਪਲਾਈ ਵਾਸਤੇ 13,500 ਬੈਕਪੈਕਸ ਭਰੇ ਸਨ ਅਤੇ ਲੋੜਵੰਦਾਂ ਨੂੰ ਖਾਣਾ ਦੇਣ ਲਈ 1,27,000 ਪੌਸ਼ਟਿਕ ਖਾਣੇ ਪਰੋਸੇ ਸਨ।
 
ਆਪਣਾ ਬਣਦਾ ਯੋਗਦਾਨ ਪਾਉਣ ਹਿਤ TELUS ਦੀ ਪ੍ਰਤੀਬੱਧਤਾ ਬਾਰੇ ਹੋਰ ਜਾਣਕਾਰੀ ਲੈਣ ਲਈ ਵੈੱਬਸਾਈਟ telus.com/mostgiving ’ਤੇ ਜਾਓ।
 
TELUS ਬਾਰੇ
TELUS (TSX: T, NYSE: TU) ਇੱਕ ਮੋਹਰੀ ਟੈਲੀਕਮਿਊਨੀਕੇਸ਼ਨ ਕੰਪਨੀ ਹੈ, ਜਿਸ ਦੀ ਸਾਲਾਨਾ ਆਮਦਨ $14.5 ਬਿਲੀਅਨ ਹੈ ਅਤੇ ਇਸ ਦੇ 14 ਮਿਲੀਅਨ ਗਾਹਕ ਕੁਨੈਕਸ਼ਨ ਹਨ; ਜਿਨ੍ਹਾਂ ਵਿੱਚ ਵਾਇਰਲੈੱਸ, ਹਾਈ-ਸਪੀਡ ਇੰਟਰਨੈੱਟ, ਰਿਹਾਇਸ਼ੀ ਨੈੱਟਵਰਕ ਪਹੁੰਚ ਲਾਈਨਾਂ ਅਤੇ TELUS TV® ਸ਼ਾਮਲ ਹਨ। ਅਸੀਂ ਆਪਣੀ ਦੁਨੀਆ ਦੀ ਮੋਹਰੀ ਤਕਨਾਲੋਜੀ ਨੂੰ ਹੋਰ ਹੁਲਾਰਾ ਦੇਣ ਲਈ ਉਤਸ਼ਾਹਿਤ ਹਾਂ, ਤਾਂ ਜੋ ਕੋਨੇ–ਕੋਨੇ ਨਾਲ ਜੁੜੀ ਸਾਡੀ ਦੁਨੀਆ ਵਿੱਚ ਵਰਨਣਯੋਗ ਮਨੁੱਖੀ ਪ੍ਰਾਪਤੀਆਂ ਸੰਭਵ ਹੋ ਸਕਣ। ਆਪਣੇ ਗਾਹਕਾਂ ਨੂੰ ਸਭ ਤੋਂ ਪਹਿਲਾਂ ਰੱਖਣ ਦੀ ਸਾਡੀ ਪ੍ਰਤੀਬੱਧਤਾ ਨਾਲ ਹੀ ਸਾਡੇ ਕਾਰੋਬਾਰ ਦੇ ਹਰ ਪੱਖ ਨੂੰ ਸ਼ਕਤੀ ਮਿਲਦੀ ਹੈ ਅਤੇ ਇਸੇ ਨਾਲ ਹੀ ਅਸੀਂ ਗਾਹਕ ਸੇਵਾ ਨੂੰ ਸ਼ਾਨਦਾਰ ਅਤੇ ਵਫ਼ਾਦਾਰ ਬਣਾ ਕੇ ਉਦਯੋਗਿਕ ਮੋਹਰੀ ਬਣੇ ਹਾਂ।
 
ਅਸੀਂ ਜਿਹੜੇ ਵੀ ਇਲਾਕਿਆਂ ਵਿੱਚ ਰਹਿੰਦੇ, ਕੰਮ ਅਤੇ ਸੇਵਾ ਕਰਦੇ ਹਾਂ, ਸਾਡੀ TELUS ਟੀਮ ਉੱਥੇ ਹੀ ਸਮੂਹ ਕੈਨੇਡੀਅਨਾਂ ਨੂੰ ਅਹਿਮ ਸਮਾਜਿਕ, ਸਿਹਤ ਅਤੇ ਵਿਦਿਅਕ ਮੌਕਿਆਂ ਨਾਲ ਜੋੜਨ ਦਾ ਆਪਣਾ ਸਮਾਜਿਕ ਮੰਤਵ ਪੂਰਾ ਕਰਦੀ ਹੈ। ਇਸ ਵਿਲੱਖਣ ਦਿਆਲਤਾ ਅਤੇ ਬੇਮਿਸਾਲ ਵਲੰਟਰੀ ਸੇਵਾ ਨੇ TELUS ਨੂੰ ਕੈਨੇਡਾ ਦੀ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੀ ਕੰਪਨੀ ਬਣਾ ਦਿੱਤਾ ਹੈ।
 
TELUS ਬਾਰੇ ਹੋਰ ਜਾਣਕਾਰੀ ਲਈ, ਕ੍ਰਿਪਾ ਕਰ ਕੇ ਵੈੱਬਸਾਈਟ telus.com, ’ਤੇ ਜਾਓ। ਟਵਿਟਰ ’ਤੇ ਸਾਨੂੰ @TELUSNews ਅਤੇ ਇੰਸਟਾਗ੍ਰਾਮ ’ਤੇ @Darren_Entwistle ਰਾਹੀਂ ਫ਼ਾਲੋ ਕਰੋ।

Hot News

Contact Us

Copyright ©2019. Website Powered By NetMatic Technologies All Rights Reserved.