Follow us on

ਮੋਦੀ ਖਿਲਾਫ਼ ਚੋਣ ਲੜਨ ਵਾਲੇ ਬੀ.ਐੱਸ.ਐੱਫ. ਦੇ ਬਰਖਾਸਤ ਜਵਾਨ ਨੂੰ ਸੁਪ੍ਰੀਮ ਕੋਰਟ ਨੇ ਦਿੱਤਾ ਝਟਕਾ......

ਸੁਪਰੀਮ ਕੋਰਟ ਨੇ ਵਾਰਾਨਸੀ ਸੀਟ ਤੋਂ ਪਰਚਾ ਰੱਦ ਕੀਤੇ ਜਾਣ ਵਿਰੁੱਧ ਬੀ. ਐੱਸ. ਐੱਫ. ਦੇ ਬਰਖਾਸਤ ਜਵਾਨ ਤੇਜ ਬਹਾਦਰ ਯਾਦਵ ਦੀ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ ਏ.... ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਪਟੀਸ਼ਨ ਨੂੰ ਗੁਣ-ਦੋਸ਼ ਦੇ ਆਧਾਰ 'ਤੇ ਖਾਰਜ ਕਰ ਦਿੱਤਾ... ਜਸਟਿਸ ਗੋਗੋਈ ਨੇ ਕਿਹਾ ਕਿ ਸਾਨੂੰ ਇਸ ਪਟੀਸ਼ਨ 'ਤੇ ਵਿਚਾਰ ਦਾ ਕੋਈ ਆਧਾਰ ਨਜ਼ਰ ਨਹੀਂ ਆ ਰਿਹਾ.... ਅਸੀਂ ਇਸ ਨੂੰ ਗੁਣ-ਦੋਸ਼ ਦੇ ਆਧਾਰ 'ਤੇ ਖਾਰਜ ਕਰਦੇ ਹਾਂ... ਤੇਜ ਬਹਾਦਰ ਯਾਦਵ ਨੇ ਨਾਮਜ਼ਦਗੀ ਰੱਦ ਹੋਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ.... ਉਹ ਵਾਰਾਨਸੀ ਸੀਟ ਤੋਂ ਮੋਦੀ ਵਿਰੁੱਧ ਖੜ੍ਹੇ ਹੋਣਾ ਚਾਹੁੰਦੇ ਸਨ ਪਰ ਨਾਮਜ਼ਦਗੀ ਪੱਤਰ 'ਚ ਦੋ ਵੱਖ-ਵੱਖ ਪਹਿਲੂ ਭਰਨ ਕਾਰਨ ਉਨ੍ਹਾਂ ਦਾ ਪਰਚਾ ਰੱਦ ਕਰ ਦਿੱਤਾ ਗਿਆ... ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਨਾਮਜ਼ਦਗੀ ਭਰਨ ਵਾਲੇ ਤੇਜ ਬਹਾਦਰ ਨੇ ਚੋਣ ਅਧਿਕਾਰੀ ਵਲੋਂ ਨਾਮਜ਼ਦਗੀ ਪੱਤਰ ਖਾਰਜ ਕੀਤੇ ਜਾਣ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ... ਤੇਜ ਬਹਾਦਰ ਦਾ ਪਰਚਾ ਰੱਦ ਹੋਣ ਤੋਂ ਬਾਅਦ ਹੁਣ ਸਮਾਜਵਾਦੀ ਪਾਰਟੀ ਵਲੋਂ ਸ਼ਾਲਿਨੀ ਯਾਦਵ ਮੋਦੀ ਦੇ ਮੁਕਾਬਲੇ ਚੋਣ ਲੜੇਗੀ...

Hot News

Contact Us

Copyright ©2019. Website Powered By NetMatic Technologies All Rights Reserved.