Follow us on

ਕੇਂਦਰ ਸਰਕਾਰ ਨੇ ਕੇਂਦਰੀ ਸਮਾਜਿਕ ਅਤੇ ਨਿਆਂ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਚੁਣਿਆ ਰਾਜ ਸਭਾ ਆਗੂ

ਕੇਂਦਰ ਸਰਕਾਰ ਨੇ ਕੇਂਦਰੀ ਸਮਾਜਿਕ ਅਤੇ ਨਿਆਂ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਰਾਜ ਸਭਾ ਦਾ ਆਗੂ ਚੁਣਿਆ ਏ.... ਉਹ ਅਰੁਣ ਜੇਤਲੀ ਦੀ ਥਾਂ ਲੈਣਗੇ ਜੋ ਅੱਜ ਕੱਲ ਬੀਮਾਰ ਚੱਲ ਰਹੇ ਨੇ....ਖਰਾਬ ਸਿਹਤ ਦੇ ਚੱਲਦੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਅਰੁਣ ਜੇਤਲੀ ਨੇ ਕੋਈ ਵੀ ਅਹੁਦਾ ਲੈਣ ਤੋਂ ਇਨਕਾਰ ਕੀਤਾ ਏ.......ਇਥੇ ਦੱਸਣਾ ਬਣਦਾ ਏ  ਕਿ  ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਅਰੁਣ ਜੇਤਲੀ ਰਾਜ ਸਭਾ ਦੇ ਆਗੂ ਸਨ.....ਉਹ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਵਿੱਤ ਮੰਤਰੀ ਵੀ ਰਹਿ ਚੁੱਕੇ ਨੇ...ਪਰ ਪਿਛਲੇ ਸਾਲ ਤੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਖਬਰਾਂ ਆਉਂਦੀਆਂ ਰਹਿੰਦੀਆਂ ਨੇ.... ਉਨ੍ਹਾਂ ਦੀ ਬੀਮਾਰੀ ਦੇ ਚੱਲਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕੁਝ ਸਮੇਂ ਲਈ ਵਿੱਤ ਮੰਤਰਾਲੇ ਦੀ ਕਮਾਨ ਸੰਭਾਲੀ ਸੀ....ਅਤੇ ਫਰਵਰੀ 'ਚ ਮੋਦੀ ਸਰਕਾਰ ਦਾ ਆਖਰੀ ਬਜਟ ਵੀ ਉਨ੍ਹਾਂ ਨੇ ਹੀ ਪੇਸ਼ ਕੀਤਾ ਸੀ......

Hot News

Contact Us

Copyright ©2019. Website Powered By NetMatic Technologies All Rights Reserved.