Follow us on

ਬਰੈਂਪਟਨ ਨਾਰਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਅਰਪਨ ਖੰਨਾ ਦੀ ਕੰਪੇਨ ਨੂੰ ਮਿਲਿਆ ਵੱਡਾ ਹੁੰਗਾਰਾ.....

ਬਰੈਂਪਟਨ ਨਾਰਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਅਰਪਨ ਖੰਨਾ ਦੀ ਕੰਪੇਨ ਨੂੰ ਕੱਲ੍ਹ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਅਲਬਰਟਾ ਦੇ ਪ੍ਰੀਮੀਅਰ ਅਤੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਉਸ ਦੀ ਹਿਮਾਇਤ ਲਈ ਫੰਡ ਰੇਜ਼ ਕਰਨ ਲਈ ਬਰੈਂਪਟਨ ਪਹੁੰਚੇ.... ਇਸ ਫੰਡ ਰੇਜਿ਼ੰਗ ਲੰਚ ਦੌਰਾਨ 200 ਦੇ ਕਰੀਬ ਲੋਕਾਂ ਨੇ ਸਿ਼ਰਕਤ ਕੀਤੀ... ਜਿਨ੍ਹਾਂ ਵਿਚ ਬਰੈਂਪਟਨ ਨਾਰਥ ਅਤੇ ਆਸਪਾਸ ਦੇ ਇਲਾਕੇ `ਚੋਂ ਕੰਜ਼ਰਵੇਟਿਵ ਸਮਰਥਕ ਸ਼ਾਮਲ ਸਨ... ਅਰਪਨ ਖੰਨਾ ਨੇ ਆਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰੈਂਪਟਨ ਦੇ ਮੈਂਬਰ ਪਾਰਲੀਮੈਂਟ ਬਰੈਂਪਟਨ ਨੂੰ ਫੇਅਰ ਸ਼ੇਅਰ ਦਿਵਾਉਣ ਵਿਚ ਅਸਮਰਥ ਰਹੇ ਨੇ... ਇਸ ਲਈ ਬਰੈਂਪਟਨ ਨੂੰ ਇਕ ਮਜਬੂਤ, ਦਿਨ-ਰਾਤ ਕੰਮ ਕਰਨ ਵਾਲਾ ਐਮਪੀ ਅਤੇ ਵਧੀਆ ਨੀਤੀਆਂ ਵਾਲੀ ਸਰਕਾਰ ਚਾਹੀਦੀ ਏ... ਉਨ੍ਹਾ ਵਾਅਦਾ ਕੀਤਾ ਕਿ ਮੈਂ ਬਰੈਂਪਟਨ ਨੂੰ ਕੌਮੀ ਸਿਆਸਤ ਦੇ ਉਨ੍ਹਾਂ ਲੋਕਾਂ ਦੀਆ ਨਜ਼ਰਾਂ ਵਿਚ ਲੈ ਆਵਾਂਗਾ, ਜਿਹੜੇ ਨੀਤੀਆਂ ਘੜਦੇ ਨੇ ਅਤੇ ਫੰਡਿੰਗ ਕਰਦੇ ਨੇ.... ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਟਰੂਡੋ ਸਰਕਾਰ ਉਤੇ ਤਿੱਖੇ ਹਮਲੇ ਕੀਤੇ ਅਤੇ ਦੱਸਿਆ ਕਿ ਕਿਸ ਤਰ੍ਹਾਂ ਟਰੂਡੋ ਸਰਕਾਰ ਕਰਪੋਰੇਟ ਅਦਾਰਿਆਂ ਨੂੰ ਬਾਹਰ ਜਾਣ ਲਈ ਮਜਬੂਰ ਕਰ ਰਹੀ ਏ...

Hot News

Contact Us

Copyright ©2019. Website Powered By NetMatic Technologies All Rights Reserved.