Follow us on

ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਚੰਡੀਗੜ੍ਹ ਵਿਖੇ ਮਿਲਖਾ ਸਿੰਘ ਸਮੇਤ ਹੋਰ ਸਖਸੀਅਤਾਂ ਨਾਲ ਕੀਤੀ ਬੈਠਕ

ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਚੰਡੀਗੜ੍ਹ ਵਿਖੇ ਫਲਾਇੰਗ ਸਿੱਖ ਮਿਲਖਾ ਸਿੰਘ , ਨੂਟਰੀ ਕਲੱਬ ਦੇ ਸਾਬਕਾ ਅੰਤਰਾਸ਼ਟਰੀ ਪ੍ਰਧਾਨ ਆਰ ਕੇ ਸਾਬੋ , ਸਾਬਕਾ ਸੇਨਾ ਮੁਖੀ ਵੀ ਪੀ ਮਲਿਕ ਨਾਲ ਮੁਲਾਕਾਤ ਕੀਤੀ...ਪ੍ਰਕਾਸ਼ ਜਾਵੜੇਕਰ ਜੰਮੂ ਕਸ਼ਮੀਰ ਚੋ ਧਾਰਾ 370 ਹਟਾਉਣ ਮਗਰੋਂ ਭਾਜਪਾ ਵਲੋਂ ਚਲਾਈ ਗਈ ਜਨ ਜਾਗਰਣ ਅਤੇ ਮਹਾ ਸੁਪਕਰਨ ਮੁਹਿੰਮ ਤਹਿਤ ਇਨ੍ਹਾਂ ਹਸਤੀਆਂ ਨਾਲ ਮੁਲਾਕਤ ਕਰਨ ਲਈ ਚੰਡੀਗੜ੍ਹ ਪਹੁੰਚੇ ਸਨ....ਮੁਲਾਕਾਤ ਦੌਰਾਨ ਜਾਵੜੇਕਰ ਨੇ ਜੰਮੂ ਕਸ਼ਮੀਰ ਦੇ ਹਲਾਤ ਤੇ ਵੀ ਚਾਨਣਾ ਪਾਇਆ....ਇਸ ਉਪਰੰਤ ਮੀਡਿਆ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਹਿਮ ਹਿੱਸਾ ਏ....ਅਤੇ ਜੋ ਕੇਂਦਰ ਸਰਕਾਰ ਨੇ ਧਾਰਾ 370 ਅਤੇ 35A ਨੂੰ ਖਤਮ ਕੀਤਾ ਏ...ਉਹ ਸਰਕਾਰ ਦਾ ਇਤਿਹਾਸਿਕ ਫੈਸਲਾ ਏ....ਅਤੇ ਸਰਕਾਰ ਦੇ ਇਸ ਫੈਸਲੇ ਨਾਲ ਸੂਬਾ ਤਰੱਕੀ ਦੇ ਰਸਤੇ ਵੱਲ ਵਧੇਗਾ..

Hot News

Contact Us

Copyright ©2019. Website Powered By NetMatic Technologies All Rights Reserved.