Follow us on

ਉਪ ਰਾਸ਼ਟਰਪਤੀ ਵੈਂਕਿਊ ਨਾਇਡੂ ਨੂੰ ਰਾਸ਼ਟਰੀ ਸੈਰ ਸਪਾਟਾ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਆਂਧਰਾ ਪ੍ਰਦੇਸ਼ ਨੂੰ ਸਭ ਤੋਂ ਵਧੀਆਂ ਸੂਬਾ ਹੋਣ 'ਤੇ ਉਪ ਰਾਸ਼ਟਰਪਤੀ ਵੈਂਕਿਊ ਨਾਇਡੂ ਨੂੰ  ਅੱਜ ਰਾਸ਼ਟਰੀ ਸੈਰ ਸਪਾਟਾ ਐਵਾਰਡ 2017-18 ਨਾਲ ਸਨਮਾਨਿਤ ਕੀਤਾ ਗਿਆ... ਇਸ ਸਾਲ ਵੱਖ-ਵੱਖ ਸ਼੍ਰੇਣੀਆਂ ਤਹਿਤ 76 ਐਵਾਰਡ ਦਿੱਤੇ ਗਏ.... ਜਿਕਰਯੋਗ ਏ ਕਿ ਆਂਧਰਾ ਪ੍ਰਦੇਸ਼ ਨੂੰ ਸੈਰ ਸਪਾਟਾ ਖੇਤਰ 'ਚ ਸਰਵਪੱਖੀ ਵਿਕਾਸ ਲਈ ਸਭ ਤੋਂ ਵਧੀਆਂ ਸੂਬਾ ਮੰਨਿਆ ਗਿਆ ਏ..... ਇਸ ਦੇ ਨਾਲ ਹੀ ਉਤਰਾਖੰਡ ਨੂੰ ਸਭ ਤੋਂ ਵਧੀਆਂ ਫਿਲਮ ਪ੍ਰਮੋਸ਼ਨ ਅਨੁਕੂਲ ਸੂਬੇ ਦਾ ਐਵਾਰਡ ਮਿਲਿਆ... ਆਈ. ਟੀ. ਤਕਨੀਕ ਦੇ ਨਵੇਂ ਤਰੀਕੇ ਦੀ ਵਰਤੋਂ ਲਈ ਤੇਲੰਗਾਨਾ ਸਭ ਤੋਂ ਵਧੀਆਂ ਸੂਬਾ ਚੁਣਿਆ ਗਿਆ.... ਇਸ ਮੌਕੇ ਨਾਇਡੂ ਨੇ ਕਿਹਾ ਕਿ ਭਾਰਤ 'ਚ ਕਾਰੋਬਾਰ ਕਰਨਾ ਆਸਾਨ ਹੋ ਗਿਆ ਏ ਅਤੇ ਹੁਣ ਦੇਸ਼ 'ਚ ਜ਼ਿਆਦਾ ਗਿਣਤੀ 'ਚ ਸੈਲਾਨੀ ਆ ਰਹੇ ਨੇ..... ਉਨ੍ਹਾਂ  ਕਿਹਾ ਕਿ ਇਸ ਤੋਂ ਪਹਿਲਾਂ ਕਾਰੋਬਾਰ ਲਾਲ ਫੀਤਾਸ਼ਾਹੀ 'ਚ ਫਸ ਜਾਂਦੇ ਸੀ ਅਤੇ  ਹੁਣ ਭਾਰਤ 'ਚ ਸੈਲਾਨੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਂਦਾ ਏ.....

Hot News

Contact Us

Copyright ©2019. Website Powered By NetMatic Technologies All Rights Reserved.