Follow us on

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਵ ਪੰਜਾਬੀ ਕਾਨਫਰੰਸ ਦਾ ਕਰਵਾਇਆ ਆਯੋਜਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ ਕਰਵਾਇਆ ਜਾ ਰਿਹਾ ਏ... ਇਹ ਕਾਨਫਰੰਸ 22 ਅਤੇ 23 ਜੂਨ ਨੂੰ ਕਰਵਾਈ ਜਾ ਰਹੀ ਏ.... ਜਿਸ ਵਿੱਚ ਪੰਜਾਬੀ ਭਾਸ਼ਾ ਨੂੰ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਲੋਕਾਂ ਚ ਪ੍ਰਫੁਲਤ ਕਾਰਨ ਦਾ ਉਪਰਾਲਾ ਕੀਤਾ ਜਾ ਰਿਹਾ ਏ...  ਇਸ ਪ੍ਰੋਗ੍ਰਾਮ ਦੇ ਮੱਦੇ ਨਜ਼ਰ ਕਨੇਡਾ ਦੇ ਬਰੈਮਟਨ 'ਚ ਇੱਕ ਮੀਟਿੰਗ ਹੋਈ....ਜਿਸ ਵਿੱਚ ਮੈਂਬਰਾਂ ਅਤੇ ਵਲੰਟੀਅਰਾਂ ਤੋਂ ਇਸ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਸੁਝਾਅ ਮੰਗੇ ਗਏ... ਇਸ ਮੀਟਿੰਗ ਵਿੱਚ ਸਾਬਕਾ ਸਿਟੀਜਨ ਜੱਜ ਹੈਰੀ ਧਾਲੀਵਾਲ, ਅਤੇ ਇੰਡੋ ਕਨੇਡਾ ਦੇ ਵਾਇਸ ਚੇਅਰਮੈਨ ਕੰਵਰ ਧੰਜਲ ਵਿਸ਼ੇਸ਼ ਤੋਰ 'ਤੇ ਹਾਜ਼ਰ ਹੋਏ..... ਇਸ ਮੀਟਿੰਗ ਵਿੱਚ ਜੋਇੰਟ ਮੀਡਿਆ ਕੁਆਡੀਨੇਟਰ  ਪਰਮਜੀਤ ਦਿਓਲ, ਜਨਰਲ ਸਕੱਤਰ ਜਾਗੀਰ ਸਿੰਘ ਕਾਹਲੋਂ ਅਤੇ ਵਾਇਸ ਪ੍ਰਧਾਨ ਸ੍ਰੀਮਤੀ ਸੁਰਜੀਤ ਕੌਰ ਵੀ ਪਹੁੰਚੇ.... ਇਸ ਮੌਕੇ ਚੇਅਰਮੈਨ ਗਿਆਨ ਸਿੰਘ ਕੰਗ ਅਤੇ ਪ੍ਰਧਾਨ ਕਮਲਜੀਤ ਸਿੰਘ ਲਾਲੀ ਨੇ ਮੀਟਿੰਗ ਵਿੱਚ ਪਹੁੰਚੇ ਸਾਰੇ ਪਤਵੰਤੇ ਸੱਜਣਾ ਦਾ ਧਨਵਾਦ ਕੀਤਾ....   

Hot News

Contact Us

Copyright ©2019. Website Powered By NetMatic Technologies All Rights Reserved.