Follow us on

ਪਾਰਟੀ ਛੱਡ ਕੇ ਕਾਂਗਰਸ ਵਿਚ ਜਾਣ ਵਾਲੇ ਵਿਧਾਇਕ ਨੂੰ ਵਿਕਿਆ ਸਮਝੇਗੀ ਪਾਰਟੀ- ਅਮਨ ਅਰੋੜਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਚੋਣ ਕਮੇਟੀ ਦੇ ਮੁਖੀ ਅਮਨ ਅਰੋੜਾ ਨੇ ਪੰਜਾਬ ਦੇ ਆਮ ਲੋਕਾਂ ਦੇ ਨਾਮ ਖੁੱਲ੍ਹੀ ਚਿੱਠੀ ਜਾਰੀ ਕੀਤੀ ਏ... ਅੱਜ ਸੰਗਰੂਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੀਡੀਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਕਾਂਗਰਸ ਵਿਚ ਜਾਣ ਦੀ ਚਰਚਾ ਦੇ ਆਧਾਰ 'ਤੇ ਖਬਰਾਂ ਨਸ਼ਰ ਕਰ ਰਿਹਾ ਏ.... ਅਰੋੜਾ ਨੇ ਕਿਹਾ ਕਿ ਇਨ੍ਹਾਂ ਖਬਰਾਂ ਤੇ ਅਫਵਾਹਾਂ ਦੇ ਖਿਲਾਫ ਉਹ ਪੰਜਾਬ ਦੀ ਜਨਤਾ ਦੇ ਨਾਂ ਖੁੱਲ੍ਹੀ ਚਿੱਠੀ ਜਾਰੀ ਕਰ ਰਹੇ ਨੇ, ਜਿਸ ਵਿਚ ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਦੇ ਹਸਤਾਖਰ ਕਰਕੇ ਇਕਜੁੱਟ ਹੋਣ ਦਾ ਸਬੂਤ ਦਿੱਤਾ ਗਿਆ ਏ.... ਅਮਨ ਅਰੋੜਾ ਨੇ ਕਿਹਾ ਕਿ ਜੇਕਰ ਅੱਜ ਤੋਂ ਬਾਅਦ ਇਨ੍ਹਾਂ 11 ਵਿਧਾਇਕਾਂ 'ਚੋਂ ਕੋਈ ਵੀ ਪਾਰਟੀ ਛੱਡ ਕੇ ਕਾਂਗਰਸ ਵਿਚ ਜਾਂਦਾ ਏ ਤਾਂ ਉਸ ਨੂੰ ਵਿਕਿਆ ਹੋਇਆ ਸਮਝਿਆ ਜਾਵੇਗਾ... ਇਸ ਤੋਂ ਇਲਾਵਾ ਜੇਕਰ ਕੋਈ ਅਖਬਾਰ ਜਾਂ ਨਿਊਜ਼ ਚੈਨਲ ਕਿਸੇ ਵਿਧਾਇਕ ਦੇ ਕਾਂਗਰਸ 'ਚ ਜਾਣ ਦੀ ਚਰਚਾ 'ਤੇ ਖਬਰ ਨਸ਼ਰ ਕਰਦਾ ਏ ਤਾਂ ਉਸ ਪੱਤਰਕਾਰ ਨੂੰ ਵਿਕਿਆ ਹੋਇਆ ਸਮਝਿਆ ਜਾਵੇਗਾ.....

Hot News

Contact Us

Copyright ©2019. Website Powered By NetMatic Technologies All Rights Reserved.