Follow us on

ਆਮ ਆਦਮੀ ਪਾਰਟੀ ਨੂੰ ਲਗਾ ਇਕ ਹੋਰ ਝਟਕਾ ਦੇਵੇਂਦਰ ਸਹਿਰਾਵਤ ਨੇ ਫੜਿਆ ਭਾਜਪਾ ਦਾ ਪਲਾ

ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਇਕ ਹੋਰ ਝਟਕਾ ਦਿੱਤਾ ਏ....  ਦਿੱਲੀ ਦੇ 'ਆਪ' ਦੇ ਬਾਗੀ ਵਿਧਾਇਕ ਦੇਵੇਂਦਰ ਸਹਿਰਾਵਤ ਨੇ ਭਾਜਪਾ ਦਾ ਹੱਥ ਫੜ ਲਿਆ ਏ.... ਦੇਵੇਂਦਰ ਨੇ ਕੇਂਦਰੀ ਮੰਤਰੀ ਵਿਜੇ ਗੋਇਲ ਦੀ ਮੌਜੂਦਗੀ 'ਚ ਭਾਜਪਾ ਜੁਆਇਨ ਕਰ ਲਈ... ਪਿਛਲੇ ਇਕ ਹਫਤੇ ਤੋਂ ਵੀ ਘੱਟ ਸਮੇਂ 'ਚ ਭਾਜਪਾ ਦਾ ਹੱਥ ਫੜਨ ਵਾਲੇ ਸਹਿਰਾਵਤ ਆਮ ਆਦਮੀ ਪਾਰਟੀ ਦੇ ਦੂਜੇ ਵਿਧਾਇਕ ਨੇ... ਇਸ ਦੌਰਾਨ ਭਾਜਪਾ ਦੀ ਦਿੱਲੀ ਇਕਾਈ ਦੇ ਸੀਨੀਅਰ ਆਗੂ ਵਿਜੇ ਗੋਇਲ ਅਤੇ ਵਿਜੇਂਦਰ ਗੁਪਤਾ ਵੀ ਮੌਜੂਦ ਸਨ.... ਪਾਰਟੀ 'ਚ ਆਪਣੀ ਅਣਦੇਖੀ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਸਹਿਰਾਵਤ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਪ੍ਰੋਗਰਾਮਾਂ 'ਚ ਵੀ ਨਹੀਂ ਸੀ ਬੁਲਾਇਆ ਜਾਂਦਾ.... ਫੌਜ 'ਚ ਕਰਨਲ ਅਹੁਦੇ ਤੋਂ ਛੁੱਟੀ ਲੈਣ  ਵਾਲੇ ਸਹਿਰਾਵਤ ਨੇ ਕਿਹਾ ਕਿ ਪਾਰਟੀ ਨੇ ਮੇਰਾ ਅਪਮਾਨ ਕੀਤਾ ਪਰ ਮੈਂ ਇਸ ਨੂੰ ਆਮ ਰੂਪ ਵਿੱਚ ਲਿਆ ਅਤੇ ਆਪਣੇ ਇਲਾਕੇ ਦੇ ਵਿਕਾਸ ਲਈ ਕੰਮ ਕਰਦਾ ਰਿਹਾ.... ਦੂਜੇ ਪਾਸੇ ਵਿਜੇ ' ਗੋਇਲ ਨੇ ਕਿਹਾ ਕਿ ਭਾਜਪਾ ਸਹਿਰਾਵਤ ਨੂੰ ਉਦੋਂ ਤੋਂ ਪਾਰਟੀ 'ਚ ਲਿਆਉਣਾ ਚਾਹੁੰਦੀ ਸੀ, ਜਦੋਂ ਉਹ ਆਮ ਆਦਮੀ ਪਾਰਟੀ 'ਚ ਵੀ ਸ਼ਾਮਲ ਨਹੀਂ ਸਨ ਹੋਏ...

Hot News

Contact Us

Copyright ©2019. Website Powered By NetMatic Technologies All Rights Reserved.