Follow us on

ਪੱਛਮੀ ਬੰਗਾਲ ਦੇ ਹੜਤਾਲ ‘ਤੇ ਗਏ ਡਾਕਟਰਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਬੈਠਕ ਲਈ ਦਿੱਤੇ ਸੱਦੇ ਨੂੰ ਠੁਕਰਾਇਆ

ਪੱਛਮੀ ਬੰਗਾਲ 'ਚ ਦੋ ਜੂਨੀਅਰ ਡਾਕਟਰਾਂ 'ਤੇ ਹੋਏ ਹਮਲੇ ਦੀ ਘਟਨਾ ਮਗਰੋਂ ਹੜਤਾਲ ਤੇ ਗਏ ਡਾਕਟਰਾਂ ਨੇ ਬੈਠਕ ਲਈ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜਾ ਸੱਦਾ ਠੁਕਰਾ ਦਿੱਤਾ ਏ.... ਡਾਕਟਰਾਂ ਨੇ ਮੰਗ ਰੱਖੀ ਏ ਕਿ ਮੁੱਖ ਮੰਤਰੀ ਨੂੰ ਪਹਿਲਾਂ ਮੁਆਫ਼ੀ ਮੰਗਣੀ ਹੋਵੇਗੀ..... ਜਿਕਰਯੋਗ ਏ ਕਿ ਮੁੱਖ ਮੰਤਰੀ ਨੇ ਇਸ ਮੁੱਦੇ ਦਾ ਹੱਲ ਕੱਢਣ ਲਈ ਡਾਕਟਰਾਂ ਨੂੰ ਬੈਠਕ ਲਈ ਸੱਦਾ ਦਿੱਤਾ ਸੀ... ਜਿਸ ਨੂੰ ਡਾਕਟਰਾਂ ਨੇ ਠੁਕਰਾ ਦਿੱਤਾ ਏ..... ਮਮਤਾ ਬੈਨਰਜੀ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੇ ਨਾਲ ਨਾਲ ਹੜਤਾਲ ਨੂੰ ਵਾਪਸ ਲੈਣ ਲਈ ਸੂਬਾ ਸਰਕਾਰ ਅੱਗੇ 6 ਸ਼ਰਤਾਂ ਵੀ ਰੱਖੀਆਂ ਨੇ.... ਡਾਕਟਰਾਂ ਦਾ ਕਹਿਣਾ ਏ ਕਿ ਮਮਤਾ ਬੈਨਰਜੀ ਖੁਦ ਐੱਨ. ਆਰ. ਐੱਸ. ਮੈਡੀਕਲ ਕਾਲਜ ਆਉਣ ਅਤੇ ਸਾਡੀਆਂ ਸਮੱਸਿਆਵਾਂ ਸੁਣਨ.... ਇਸ ਦੇ ਨਾਲ ਹੀ ਡਾਕਟਰਾਂ ਨੇ ਕਿਹਾ ਏ ਕਿ ਜੋ ਬੀਤੇ ਵੀਰਵਾਰ ਇੱਕ ਸੰਬੋਧਨ ਦੌਰਾਨ ਮਮਤਾ ਨੇ ਡਾਕਟਰਾਂ ਤੇ ਟਿੱਪਣੀਆਂ ਕੀਤੀਆਂ ਨੇ ਉਹ ਉਸ ਲਈ ਵੀ ਮੁਆਫੀ ਮੰਗਣ....

Hot News

Contact Us

Copyright ©2019. Website Powered By NetMatic Technologies All Rights Reserved.