Follow us on

ਅਮਰੀਕਾ ਦੇ ਵਰਜੀਨੀਆ ਬੀਚ ਤੇ ਮਿਉਂਸਪਲ ਇਮਾਰਤ ਚ ਇੱਕ ਵਿਅਕਤੀ ਨੇ ਕੀਤੀ ਫਾਇਰਿੰਗ

ਅਮਰੀਕਾ ਦੇ ਸ਼ਹਿਰ ਵਰਜੀਨੀਆ ਬੀਚ ਦੇ ਇਕ ਕੰਪਲੈਕਸ 'ਚ ਗੋਲੀਬਾਰੀ ਹੋਣ ਦੀ ਖਬਰ ਏ... ਇਸ ਘਟਨਾ 'ਚ 12 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਹੋਰ 6 ਜ਼ਖਮੀ ਹੋ ਗਏ... ਪੁਲਸ ਨੇ ਹਮਲਾਵਰ ਨੂੰ ਮਾਰ ਦਿੱਤਾ ਏ ਅਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਏ... ਦੱਸਿਆ ਜਾ ਰਿਹਾ ਏ ਕਿ ਦੋਸ਼ੀ ਵਰਜੀਨੀਆ ਬੀਚ 'ਚ ਹੀ ਸਰਕਾਰੀ ਨੌਕਰੀ ਕਰਦਾ ਸੀ.....ਮਿਲੀ ਜਾਣਕਾਰੀ ਮੁਤਾਬਕ ਲੋਕ ਕੰਪਲੈਕਸ ਅੰਦਰ  ਆਪਣਾ ਕੰਮ ਕਰ ਰਹੇ ਸਨ ਕਿ ਅਚਾਨਕ ਕਰਮਚਾਰੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ.... ਸੂਬੇ ਦੇ ਗਵਰਨਰ ਰਾਲਫ ਨਾਰਥਮ ਨੇ ਕਿਹਾ ਏ ਕਿ ਉਨ੍ਹਾਂ ਦੀ ਟੀਮ ਸਥਿਤੀ 'ਤੇ ਨਜ਼ਰ ਰੱਖ ਰਹੀ ਏ.... ਪੁਲਸ ਨੇ ਘਟਨਾ ਵਾਲੇ ਸਥਾਨ ਤੋਂ ਇਕ ਆਟੋਮੈਟਿਕ ਪਿਸਤੌਲ ਅਤੇ ਇਕ ਰਾਇਫਲ ਬਰਾਮਦ ਕੀਤੀ ਏ.... ਰਾਸ਼ਟਰਪਤੀ ਟਰੰਪ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਉਹ ਲਗਾਤਾਰ ਅਧਿਕਾਰੀਆਂ ਕੋਲੋਂ ਸਥਿਤੀ ਬਾਰੇ ਜਾਣਕਾਰੀ ਲੈ ਰਹੇ ਨੇ...

Hot News

Contact Us

Copyright ©2019. Website Powered By NetMatic Technologies All Rights Reserved.