Follow us on

ਮਮਤਾ ਦੀਦੀ ਦੀ ਸੱਤਾ ਤੋਂ ਮੁਕਤ ਕਰਨ ਲਈ ਚੋਣ ਲੜ ਰਹੀ ਏ ਭਾਰਤੀ ਜਨਤਾ ਪਾਰਟੀ - ਅਮਿਤ ਸ਼ਾਹ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਦੋਸ਼ ਲਾਇਆ ਏ ਕਿ ਉਹ ਸੂਬੇ ਦੇ ਲੋਕਾਂ ਨੂੰ 'ਜੈ ਸ਼੍ਰੀ ਰਾਮ' ਨਹੀਂ ਕਹਿਣ ਦੇ ਰਹੀ.... ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ  ਮੈਂ ਮਮਤਾ ਦੀਦੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਸ਼੍ਰੀ ਰਾਮ ਦਾ ਨਾਂ ਭਾਰਤ ਵਿਚ ਨਹੀਂ ਲਿਆ ਜਾਵੇਗਾ ਤਾਂ ਕੀ ਇਹ ਪਾਕਿਸਤਾਨ ਵਿਚ ਜਪਿਆ ਜਾਵੇਗਾ... ਸ਼ਾਹ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਚੋਣਾਂ ਲੋਕਤੰਤਰ ਬਹਾਲ ਕਰਨ ਲਈ ਨੇ.... ਉਨ੍ਹਾ ਦਾਅਵਾ ਕੀਤਾ ਕਿ ਭਾਜਪਾ ਇੱਥੇ 42 ਲੋਕ ਸਭਾ ਸੀਟਾਂ 'ਚੋਂ 23 ਤੋਂ ਵਧ ਸੀਟਾਂ ਜਿੱਤੇਗੀ.... ਉਨ੍ਹਾ ਕਿਹਾ ਕਿ ਭਗਵਾਨ ਰਾਮ ਭਾਰਤ ਦੇ ਸੱਭਿਆਚਾਰ ਦਾ ਹਿੱਸਾ ਨੇ ਅਤੇ  ਕੋਈ ਉਨ੍ਹਾਂ ਦਾ ਨਾਂ ਲੈਣ ਤੋਂ ਕਿਸੇ ਨੂੰ ਨਹੀਂ ਰੋਕ ਸਕਦਾ.... ਇਸ ਮੌਕੇ ਅਮਿਤ ਸ਼ਾਹ ਨੇ ਮੰਚ ਤੋਂ ਕਈ ਵਾਰ ਜਨਤਾ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਏ ਅਤੇ ਮਮਤਾ ਬੇਨਰਜੀ ਨੂੰ ਨਾਅਰਾ ਲਾਉਣ ਤੋਂ ਰੋਕਣ ਦੀ ਚੁਣੌਤੀ ਦਿੱਤੀ.... ਉਨ੍ਹਾ ਕਿਹਾ ਕਿ ਅਸੀਂ ਪੱਛਮੀ ਬੰਗਾਲ ਵਿਚ ਇਹ ਚੋਣਾਂ ਲੋਕਤੰਤਰ ਦੀ ਬਹਾਲੀ ਅਤੇ ਲੋਕਾਂ ਨੂੰ ਮਮਤਾ ਦੀਦੀ ਦੀ ਸੱਤਾ ਤੋਂ ਮੁਕਤ ਕਰਨ ਲਈ ਲੜ ਰਹੇ ਹਾਂ....

Hot News

Contact Us

Copyright ©2019. Website Powered By NetMatic Technologies All Rights Reserved.