Follow us on

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰਨ ਦੀ ਆਖੀ ਗੱਲ

ਅੱਜ ਰਾਜ ਸਭਾ 'ਚ ਪ੍ਰਸ਼ਨਕਾਲ ਦੌਰਾਨ ਇਕ ਪ੍ਰਸ਼ਨ ਦੇ ਜਵਾਬ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ 'ਇੰਚ-ਇੰਚ ਜ਼ਮੀਨ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਪਛਾਣ' ਕਰ ਕੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਵੇਗਾ.....ਉਨ੍ਹਾਂ ਐੱਨ.ਆਰ.ਸੀ. ਦੀ ਚਰਚਾ ਕਰਦੇ ਹੋਏ ਕਿਹਾ ਕਿ ਇਹ ਆਸਾਮ ਸਮਝੌਤੇ ਦਾ ਹਿੱਸਾ ਏ....ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ 'ਚ ਇਸ ਦਾ ਜ਼ਿਕਰ ਕੀਤਾ ਗਿਆ ਏ.... ਸੱਤਾਧਾਰੀ ਪਾਰਟੀ ਜਿਸ ਐਲਾਨ ਪੱਤਰ ਦੇ ਆਧਾਰ 'ਤੇ ਚੁਣ ਕੇ ਆਈ ਏ...ਉਸ 'ਚ ਵੀ ਇਹ ਗੱਲ ਕਹੀ ਗਈ ਏ.....ਸ਼ਾਹ ਨੇ ਕਿਹਾ ਕਿ ''ਸਾਰਿਆਂ ਨੇ ਸਦਨ 'ਚ ਰਾਸ਼ਟਰਪਤੀ ਦਾ ਭਾਸ਼ਣ ਸੁਣਿਆ ਹੋਵੇਗਾ... ਜਿਸ ਐਲਾਨ ਪੱਤਰ ਦੇ ਆਧਾਰ 'ਤੇ ਅਸੀਂ ਚੁਣ ਕੇ ਆਏ ਹਾਂ.... ਉਸ 'ਚ ਵੀ ਇਹ ਗੱਲ ਕਹੀ ਗਈ ਏ.... ਦੇਸ਼ ਦੀ ਇੰਚ-ਇੰਚ ਜ਼ਮੀਨ 'ਤੇ ਜਿੰਨੇ ਵੀ ਗੈਰ-ਕਾਨੂੰਨੀ ਪ੍ਰਵਾਸੀ ਰਹਿੰਦੇ ਨੇ.... ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਕੌਮਾਂਤਰੀ ਕਾਨੂੰਨ ਦੇ ਅਧੀਨ ਅਸੀਂ ਉਨ੍ਹਾਂ ਦੇਸ਼ ਤੋਂ ਬਾਹਰ ਕਰ ਦੇਵਾਂਗੇ....

Hot News

Contact Us

Copyright ©2019. Website Powered By NetMatic Technologies All Rights Reserved.