Follow us on

ਹਿੰਦੂ , ਜੈਨ ਅਤੇ ਈਸਾਈ ਸ਼ਰਨਾਰਥੀਆਂ ਨੂੰ ਦੇਸ਼ ਛੱਡਣ ਲਈ ਨਹੀਂ ਕੀਤਾ ਜਾਵੇਗਾ ਮਜ਼ਬੂਰ..ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਫ਼ ਕੀਤਾ ਏ ਕਿ ਕਿਸੇ ਵੀ ਹਿੰਦੂ , ਜੈਨ ਅਤੇ ਈਸਾਈ ਸ਼ਰਨਾਰਥੀ ਨੂੰ ਭਾਰਤ ਸਰਕਾਰ ਦੇਸ਼ ਛੱਡਣ ਨੂੰ ਮਜ਼ਬੂਰ ਨਹੀਂ ਕਰੇਗੀ.... ਐੱਨ.ਸੀ.ਆਰ.  'ਤੇ  ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਜੋ ਵੀ ਹਿੰਦੂ ਅਤੇ ਜੈਨ ਸ਼ਰਨਾਰਥੀ ਦੇਸ਼ 'ਚ ਆਏ ਨੇ... ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ......ਕੋਲਕਾਤਾ ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਹਿੰਦੂ ਸ਼ਰਨਾਰਥੀ ਨੂੰ ਦੇਸ਼ ਤੋਂ ਜਾਣ ਨਹੀਂ ਦੇਵਾਂਗੇ ਅਤੇ ਕਿਸੇ ਘੁਸਪੈਠੀਏ ਨੂੰ ਦੇਸ਼ 'ਚ ਰਹਿਣ ਨਹੀਂ ਦੇਵਾਂਗੇ......ਲੋਕ ਸਭਾ ਚੋਣਾਂ 'ਚ ਬੰਗਾਲ ਦੀ ਜਨਤਾ ਦੇ ਯੋਗਦਾਨ ਲਈ ਧੰਨਵਾਦ ਕਰਦੇ ਹੋਏ ਸ਼ਾਹ ਨੇ ਕਿਹਾ ਕਿ ''ਦੇਸ਼ 'ਚ ਦੂਜੀ ਵਾਰ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਭਾਜਪਾ ਪਹਿਲੀ ਵਾਰ 300 ਦਾ ਅੰਕੜਾ ਪਾਰ ਕਰ ਸਕੀ ਏ... ਇਸ 'ਚ ਸਭ ਤੋਂ ਵਧ ਯੋਗਦਾਨ ਪੱਛਮੀ ਬੰਗਾਲ ਦੀ ਜਨਤਾ ਦਾ ਏ.... ਪੱਛਮੀ ਬੰਗਾਲ ਦੇ ਅੰਦਰ ਜੇਕਰ ਜਨਤਾ ਤਬਦੀਲੀ ਨਾ ਕਰਦੀ ਤਾਂ ਭਾਜਪਾ ਨੇ 300 ਸੀਟਾਂ ਪਾਰ ਨਹੀਂ ਕਰ ਸਕਣੀਆਂ ਸੀ....

Hot News

Contact Us

Copyright ©2019. Website Powered By NetMatic Technologies All Rights Reserved.