Follow us on

ਗੁਰਜੀਤ ਸਿੰਘ ਔਜਲਾ ਨੇ ਕਾਰਗਿਲ ਵਿਜੇ ਦਿਵਸ 'ਤੇ ਬਣਾਈ ਗਈ 9 ਮਿੰਟ ਦੀ ਡਾਕਿਊਮੈਂਟਰੀ 'ਤੇ ਉਠਾਏ ਸਵਾਲ

ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸਰਕਾਰ ਵਲੋਂ ਕਾਰਗਿਲ ਵਿਜੇ ਦਿਵਸ 'ਤੇ ਬਣਾਈ ਗਈ 9 ਮਿੰਟ ਦੀ ਡਾਕਿਊਮੈਂਟਰੀ 'ਤੇ ਸਵਾਲ ਖੜ੍ਹੇ ਕੀਤੇ ਨੇ... ਕਾਰਗਿਲ ਜੰਗ 'ਚ ਖਾਸ ਭੂਮਿਕਾ ਨਿਭਾਉਣ ਵਾਲੀ 8 ਸਿੱਖ ਰੈਜੀਮੈਂਟ ਦਾ ਡਾਕਿਊਮੈਂਟਰੀ 'ਚ ਜ਼ਿਕਰ ਨਾ ਕੀਤੇ ਜਾਣ ਦਾ ਮੁੱਦਾ ਔਜਲਾ ਨੇ ਸੰਸਦ 'ਚ ਚੁੱਕਿਆ... ਔਜਲਾ ਨੇ ਕਿਹਾ ਕਿ ਟਾਇਗਰ ਹਿੱਲ 'ਤੇ ਜਿੱਤ ਹਾਸਲ ਕਰਨ 'ਚ 18 ਗ੍ਰੇਨੇਡੀਅਰ ਅਤੇ 8 ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਅਹਿਮ ਰੋਲ ਨਿਭਾਇਆ ਸੀ ਪਰ ਅਫਸੋਸ ਕਿ ਫਿਲਮ 'ਚ ਸਿਰਫ 18 ਗ੍ਰੇਨੇਡੀਅਰ ਦਾ ਹੀ ਜ਼ਿਕਰ ਏ  ਜਦਕਿ 8 ਸਿੱਖ ਰੈਜੀਮੈਂਟ ਦਾ ਨਾਂ ਤੱਕ ਨਹੀਂ ਲਿਆ ਗਿਆ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਏ.... ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ.... ਜਿਕਰਯੋਗ ਏ ਕਿ ਕਾਰਗਿਲ ਵਿਜੇ ਦਿਵਸ ਮੌਕੇ ਸਰਕਾਰੀ ਤੌਰ 'ਤੇ ਇਕ ਡਾਕਿਊਮੈਂਟਰੀ ਤਿਆਰ ਕਰਵਾਈ ਗਈ ਏ, ਜਿਸ 'ਚ ਰਾਜਪੁਤਾਨਾ ਰਾਈਫਲਜ਼, 13 ਜੈਕ ਰਾਈਫਲਜ਼ ਤੇ ਗੋਰਖਾ ਰੈਂਜਮੈਂਟ ਦੇ ਨਾਂਵਾਂ ਦਾ ਜ਼ਿਕਰ ਤਾਂ ਏ  ਪਰ 8 ਸਿੱਖ ਰੈਜਮੈਂਟ ਦਾ ਨਹੀਂ....

 

Hot News

Contact Us

Copyright ©2019. Website Powered By NetMatic Technologies All Rights Reserved.