Follow us on

ਅਮਰੀਕਾ ਦੇ ਟੈਕਸਸ ਅਤੇ ਓਹੀਓ ਸੂਬੇ 'ਚ ਹਥਿਆਰਬੰਦ ਹਮਲਾਵਰਾਂ ਨੇ ਕੀਤੀ ਫਾਇਰਿੰਗ

ਅਮਰੀਕਾ ਦੇ ਓਹੀਓ ਸੂਬੇ ਦੇ ਡੇਅਟਨ ਸ਼ਹਿਰ 'ਚ ਗੋਲ਼ੀਬਾਰੀ ਹੋਣ ਦੀ ਖਬਰ.....ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ.....ਜਦਕਿ 16 ਵਿਅਕਤੀ ਜ਼ਖਮੀ ਹੋ ਗਏ....ਡੇਅਟਨ ਪੁਲਿਸ ਘਟਨਾ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ....ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਗੋਲ਼ੀਬਾਰੀ ਸ਼ਹਿਰ ਦੇ ਡਾਊਨਟਾਊਨ ਇਲਾਕੇ ਚ ਦੇਰ ਰਾਤ ਤਕਰੀਬਨ ਇੱਕ ਵਜੇ ਵਾਪਰੀ...ਘਟਨਾ 'ਤੇ ਪੁਲਿਸ ਦੇ ਨਾਲ ਨਾਲ ਐਫਬੀਆਈ ਦੀਆਂ ਟੀਮਾਂ ਵੀ ਪਹੁੰਚੀਆਂ ....ਜਿਕਰਯੋਗ ਏ ਕਿ ਇਸ ਤੋਂ ਪਹਿਲਾਂ ਟੈਕਸਸ ਸੂਬੇ ਦੇ ਅਲ ਪਾਸੋ ਵਿੱਚ ਬਣੇ ਹੋਏ ਵਾਲਮਾਰਟ ਸ਼ਾਪਿੰਗ ਸੈਂਟਰ ਵਿੱਚ ਇੱਕ ਗੋਰੇ ਵਿਅਕਤੀ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਸਨ.....ਜਿਸ ਵਿੱਚ 20 ਵਿਅਕਤੀਆਂ ਦੀ ਮੌਤ ਹੋ ਗਈ.....ਪਿਛਲੇ 24 ਘੰਟਿਆਂ ਵਿੱਚ ਅਮਰੀਕਾ 'ਚ ਅੰਨ੍ਹੇਵਾਹ ਗੋਲ਼ੀਬਾਰੀ ਕਾਰਨ ਹੁਣ ਤੱਕ 30 ਵਿਅਕਤੀਆਂ ਦੀ ਮੌਤ ਹੋ ਚੁੱਕੀ ਏ.....

Hot News

Contact Us

Copyright ©2019. Website Powered By NetMatic Technologies All Rights Reserved.