Follow us on

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਰੇਂਦਰ ਮੋਦੀ ਦੇ ਰਾਸ਼ਰਵਾਦ ਨੂੰ ਦੱਸਿਆ , ਜਾਅਲੀ ਰਾਸ਼ਟਰਵਾਦ

ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਏ ਕਿ ਉਨ੍ਹਾਂ ਦਾ ਰਾਸ਼ਰਵਾਦ,  ਜਾਅਲੀ ਰਾਸ਼ਟਰਵਾਦ ਏ... ਅੱਜ ਨਵੀਂ ਦਿੱਲੀ ਵਿਖੇ ਇੱਕ ਪ੍ਰੇਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੋਦੀ ਰਾਜ ਨੇ ਪੰਜ ਸਾਲਾਂ ‘ਚ ਪੂਰੇ ਦੇਸ਼ ‘ਚ ਟੈਕਸ ਅੱਤਵਾਦ ਦੀ ਸਥਿਤੀ ਪੈਦਾ ਕੀਤੀ ਏ... ਇਸ ਨੇ ਕਾਰੋਬਾਰ ਜਗਤ ਨੂੰ ਤਬਾਹ ਕੀਤਾ ਏ.... ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨ ਲਈ ਈਡੀ ਤੇ ਇਨਕਮਟੈਕਸ ਵਿਭਾਗ ਦੀ ਦੁਰਵਰਤੋਂ ਕਰਕੇ ਵਪਾਰੀਆਂ ਨੂੰ ਨੋਟਿਸ ਭੇਜ ਰਹੀ ਏ.... ਉਨ੍ਹਾਂ ਕਿਹਾ ਇਸ ਨਾਲ ਦੇਸ਼ ‘ਚ ਟੈਕਸ ਅੱਤਵਾਦ ਛਾਇਆ ਏ, ਇਹ ਦੇਸ਼ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ... ਇਸ ਤੋਂ ਇਲਾਵਾ ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾ ਬੀਜੇਪੀ ਨੂੰ ਇੰਨੇ ਸਾਲ ਦਾ ਸਾਥ ਦੇ ਕੇ ਦੇਖ ਲਿਆ.... ਹੁਣ ਕੇਜਰੀਵਾਲ ਦਾ ਸਾਥ ਦਿੱਤਾ ਜਾਵੇ, ਕੇਜਰੀਵਾਲ ਆਖਰੀ ਸਾਹ ਤਕ ਵਪਾਰੀਆਂ ਦਾ ਸਾਥ ਦੇਵੇਗਾ....

Hot News

Contact Us

Copyright ©2019. Website Powered By NetMatic Technologies All Rights Reserved.