Follow us on

ਕੇਜਰੀਵਾਲ ਸਰਕਾਰ ਨੇ ਦਿੱਲੀ ਚ 23.90 ਰੁਪਏ ਪ੍ਰਤੀ ਕਿਲੋ ਪਿਆਜ਼ ਵੇਚਣ ਦਾ ਕੀਤਾ ਐਲਾਨ

ਦਿੱਲੀ 'ਚ ਵੀ ਪਿਆਜ਼ ਦੀ ਕੀਮਤ ਅੰਬਰਾ ਤੇ ਚੜ ਗਈ ਏ ਅਤੇ ਬਾਜ਼ਾਰ 'ਚ 80 ਰੁਪਏ ਪ੍ਰਤੀ ਕਿਲੋ ਤੱਕ ਪਿਆਜ਼ ਵਿਕ ਰਿਹਾ ਏ, ਅਜਿਹੇ 'ਚ ਦਿੱਲੀ ਸਰਕਾਰ ਨੇ ਸਸਤੇ 'ਚ ਪਿਆਜ਼ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਏ..... ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇਕਿਹਾ ਕਿ ਸਰਕਾਰ 23.90 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪਿਆਜ਼ ਵੇਚੇਗੀ ਅਤੇ ਇਕ ਵਿਅਕਤੀ ਵਧ ਤੋਂ ਵਧ 5 ਕਿਲੋ ਪਿਆਜ਼ ਖਰੀਦ ਸਕਦਾ ਏ... ਮੋਬਾਇਲ ਵੈਨ ਰਾਹੀਂ ਲੋਕਾਂ ਨੂੰ ਪਿਆਜ਼ ਉਪਲੱਬਧ ਕਰਵਾਇਆ ਜਾਵੇਗਾ.... ਦਿੱਲੀ-ਐੱਨ.ਸੀ.ਆਰ. 'ਚ ਪਿਆਜ਼ 60 ਤੋਂ 80 ਰੁਪਏ ਤੱਕ ਵਿਕ ਰਿਹਾ ਏ.... ਪਿਛਲੇ ਮਹੀਨੇ ਤੋਂ ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਏ... ਜਿਕਰਯੋਗ  ਏ ਕਿ  ਮੱਧ ਭਾਰਤ ਅਤੇ ਮਹਾਰਾਸ਼ਟਰ 'ਚ ਭਾਰੀ ਬਾਰਸ਼ ਕਾਰਨ ਪਿਆਜ਼ ਦੀਆਂ ਫਸਲਾਂ ਅਤੇ ਸਪਲਾਈ 'ਤੇ ਅਸਰ ਪਿਆ ਏ.... ਇਸੇ ਕਾਰਨ ਪਿਆਜ਼ ਦੀਆਂ ਕੀਮਤਾਂ 'ਚ ਅੱਗ ਲੱਗੀ ਹੋਈ ਏ...

Hot News

Contact Us

Copyright ©2019. Website Powered By NetMatic Technologies All Rights Reserved.