Follow us on

ਅਯੁੱਧਿਆ ਮਾਮਲੇ 'ਚ ਵਿਚੋਲਗੀ ਦੀ ਪ੍ਰਕਿਰਿਆ 'ਤੇ ਅੱਜ ਪਹਿਲੀ ਵਾਰ ਸੁਪਰੀਮ ਕੋਰਟ 'ਚ ਹੋਈ ਸੁਣਵਾਈ

ਅਯੁੱਧਿਆ ਮਾਮਲੇ 'ਚ ਵਿਚੋਲਗੀ ਦੀ ਪ੍ਰਕਿਰਿਆ ਦੇ ਆਦੇਸ਼ ਤੋਂ ਬਾਅਦ ਅੱਜ ਪਹਿਲੀ ਵਾਰ ਸੁਪਰੀਮ ਕੋਰਟ 'ਚ ਸੁਣਵਾਈ ਹੋਈ... ਇਸ ਦੌਰਾਨ ਜਸਟਿਸ FMI ਖਲੀਫੁੱਲਾਹ ਨੇ ਸੁਪਰੀਮ ਕੋਰਟ 'ਚ ਆਪਣੀ ਰਿਪੋਰਟ ਦਾਖਲ ਕੀਤੀ.... ਜਿਸ 'ਚ ਵਿਚੋਲਗੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ 15 ਅਗਸਤ ਤੱਕ ਦਾ ਸਮਾਂ ਮੰਗਿਆ ਗਿਆ..... ਇਸ ਤੋਂ ਬਾਅਦ ਕੋਰਟ ਨੇ ਮਾਮਲੇ ਦੀ ਵਿਚੋਲਗੀ ਦਾ ਸਮਾਂ 15 ਅਗਸਤ ਤੱਕ ਵਧਾ ਦਿੱਤਾ..... ਇਸ ਦੌਰਾਨ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪ੍ਰਕਿਰਿਆ ਨੂੰ ਜਨਤਕ ਨਹੀਂ ਕਰਨਗੇ....ਜਿਕਰਯੋਗ ਏ ਕਿ ਅਯੁੱਧਿਆ ਮਾਮਲੇ 'ਚ ਅਜੇ 13 ਹਜ਼ਾਰ 500 ਪੇਜ਼ ਦਾ ਅਨੁਵਾਦ ਕੀਤਾ ਜਾਣਾ ਬਾਕੀ ਏ.....ਹੁਣ 15 ਅਗਸਤ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਵਿਚੋਲਗੀ ਪ੍ਰਕਿਰਿਆ ਨੇ ਇਸ ਮਾਮਲੇ ਚ ਹੁਣ ਤੱਕ ਕੀਤਾ ਏ ... ਕਿਉਂਕਿ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਪ੍ਰਕਿਰਿਆ ਪੂਰੀ ਤਰ੍ਹਾਂ ਗੁਪਤ ਹੋਣੀ ਚਾਹੀਦੀ ਏ...

Hot News

Contact Us

Copyright ©2019. Website Powered By NetMatic Technologies All Rights Reserved.