Follow us on

ਹਰਿਆਣਾ ਦੀ ਮਸ਼ਹੂਰ ਰੈਸਲਰ ਬਬੀਤਾ ਫੋਗਾਟ ਆਪਣੇ ਪਿਤਾ ਸਮੇਤ ਭਾਰਤੀ ਜਨਤਾ ਪਾਰਟੀ 'ਚ ਹੋਈ ਸ਼ਾਮਲ

ਹਰਿਆਣਾ ਦੀ ਦੰਗਲ ਗਰਲ ਦੇ ਨਾਂ ਨਾਲ ਮਸ਼ਹੂਰ ਰੈਸਲਰ ਬਬੀਤਾ ਫੋਗਾਟ ਆਪਣੇ ਪਿਤਾ  ਮਹਾਵੀਰ ਸਿੰਘ ਫੋਗਾਟ ਨਾਲ ਅੱਜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਈ.... ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨਡਾ ਅਤੇ ਕੈਬਨਿਟ ਰਾਜ ਮੰਤਰੀ ਕਿਰਨ ਰਿਜੀਜੂ ਨੇ ਦੋਵਾਂ  ਦਾ ਪਾਰਟੀ ਚ ਸਵਾਗਤ ਕੀਤਾ....... ਇਸ ਦੌਰਾਨ ਭਾਜਪਾ ਨੇਤਾ ਅਨਿਲ ਜੈਨ, ਰਾਮਵਿਲਾਸ ਸ਼ਰਮਾ ਅਤੇ ਅਨਿਲ ਬਲੂਨੀ ਵੀ ਮੌਜੂਦ ਰਹੇ... ਭਾਜਪਾ 'ਚ ਸ਼ਾਮਲ ਹੋਣ ਮਗਰੋਂ ਮੀਡਿਆ ਨਾਲਾ ਗੱਲਬਾਤ ਕਰਦਿਆਂ ਬਬੀਤਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਕ ਏ.... ਉੱਥੇ ਹੀ ਮਹਾਵੀਰ ਫੋਗਾਟ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੀ ਤਰੀਫ ਕੀਤੀ ਅਤੇ ਇਸ ਨੂੰ ਸਹੀ ਫੈਸਲਾ ਦੱਸਿਆ... ਉਨ੍ਹਾਂ ਕਿਹਾ ਕਿ ਅਸੀਂ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਤੋਂ ਪ੍ਰਭਾਵਿਤ ਹਾਂ ਇਸ ਲਈ  ਉਨ੍ਹਾ ਭਾਜਪਾ ਜੁਆਈਨ ਕੀਤੀ ਏ..... ਜਿਕਰਯੋਗ  ਏ ਕਿ  ਮਹਾਵੀਰ ਫੋਗਾਟ ਅਤੇ ਬਬੀਤਾ ਫੋਗਾਟ ਹਰਿਆਣਾ ਦੇ ਰਹਿਣ ਵਾਲੇ ਨੇ ਅਤੇ ਦੋਹਾਂ 'ਤੇ ਬਾਲੀਵੁੱਡ ਫਿਲਮ 'ਦੰਗਲ' ਬਣੀ ਏ...

Hot News

Contact Us

Copyright ©2019. Website Powered By NetMatic Technologies All Rights Reserved.