Follow us on

CBI ਨੇ ਬੇਅਦਬੀ ਮਾਮਲੇ ’ਚ ਦਾਇਰ ਕੀਤੀ ਆਪਣੀ ਕਲੋਜ਼ਰ ਰਿਪੋਰਟ 'ਤੇ ਅਦਾਲਤ ਨੂੰ ਕੋਈ ਵੀ ਫੈਸਲਾ ਨਾ ਲੈਣ ਦੀ ਕੀਤੀ ਗੁਜਾਰਿਸ਼

CBI ਵਲੋਂ ਬੇਅਦਬੀ ਮਾਮਲੇ ’ਚ ਦਾਇਰ ਕੀਤੀ ਗਈ ਕਲੋਜ਼ਰ ਰਿਪੋਰਟ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਏ.... CBI ਨੇ ਆਪਣੇ ਵਲੋਂ ਦਾਇਰ ਰਿਪੋਰਟ ’ਤੇ ਪਲਟੀ ਮਾਰ ਲਈ ਏ..... CBI ਨੇ ਮੋਹਾਲੀ ਕੋਰਟ ਵਿਚ ਇਕ ਨਵੀਂ ਅਪੀਲ ਦਾਇਰ ਕਰ ਦਿੱਤੀ ਏ ਜਿਸ ਵਿੱਚ  ਜਾਂਚ ਹੋਰ ਅੱਗੇ ਵਧਾਉਣ ਦੀ ਅਪੀਲ ਕੀਤੀ ਗਈ ਏ..... ਇਸ ਤੋਂ ਇਲਾਵਾ ਅਪੀਲ ਕੀਤੀ ਗਈ ਏ ਕਿ ਕਲੋਜ਼ਰ ਰਿਪੋਰਟ ’ਤੇ ਕੋਈ ਫੈਸਲਾ ਨਾ ਲਿਆ ਜਾਵੇ ਕਿਉਂਕਿ ਇਸ ਮਾਮਲੇ ਵਿਚ ਹੋਰ ਜਾਂਚ ਕੀਤੀ ਜਾਵੇਗੀ..... ਮੰਨਿਆ ਜਾ ਰਿਹਾ ਏ ਕਿ ਚੁਫੇਰਿਓਂ ਦਬਾਅ ਪੈਣ ਮਗਰੋਂ ਹੀ CBI ਨੇ ਇਹ ਫੈਸਲਾ ਲਿਆ ਏ..... ਦੂਜੇ ਪਾਸੇ ਕੈਪਟਨ ਸਰਕਾਰ ਸੀਬੀਆਈ ਦੀ ਇਸ ਦਲੀਲ ਨਾਲ ਸਹਿਮਤ ਨਹੀਂ... ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰ ਨੇ ਕਿਹਾ ਏ  ਕਿ ਉਹ ਇਸ ਦਾ ਵਿਰੋਧ ਕਰਦੇ ਨੇ ਅਤੇ ਸੀਬੀਆਈ ਤੋਂ ਬੇਅਦਬੀ ਦੇ ਸਾਰੇ ਕੇਸ ਵਾਪਸ ਲੈਣ ਲਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ.... ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਤੋਂ ਬਾਅਦ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਸੀ ਕਿ ਸੀਬੀਆਈ ਤੋਂ ਸਾਰੇ ਕੇਸ ਵਾਪਸ ਲਏ ਜਾਣੇ ਚਾਹੀਦੇ ਨੇ.... ਸਿਰਫ ਵਿਸ਼ੇਸ਼ ਜਾਂਚ ਟੀਮ ਕੋਲੋਂ ਹੀ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਵਾਈ ਜਾਏਗੀ.....

Hot News

Contact Us

Copyright ©2019. Website Powered By NetMatic Technologies All Rights Reserved.